ਇਹ ਸਫ਼ਾ ਪ੍ਰਮਾਣਿਤ ਹੈ

(੨੨)

ਬਹਾਦਰ ਸਿੰਘ-(ਸਿਰ ਨਿਵਾ ਕੇ) ਜਿਵੇਂ ਆਗਯਾ।

ਅਜੇ ਸੰਧਯਾ ਹੋਣ ਵਿਚ ਘੜੀ ਕੁ ਦੀ ਦੇਰ ਹੀ ਸੀ ਕਿ ਏਸ ਜੱਥੇ ਵਿਚੋਂ ੧੧ ਆਦਮੀ 'ਵਾਹਿਗੁਰੂ ਜੀ ਕੀ ਫਤੇ' ਗਜਾ ਕੇ ਇਕ ਪਾਸੇ ਨੂੰ ਤੁਰੇ ਜਾਂਦੇ ਨਜ਼ਰ ਆਉਣ ਲਗੇ॥


ਕਾਂਡ ੪

ਆ ਗਈ, ਕੌਣ? ਰਾਤ। ਦਲੇਰ ਕੌਰ ਦੀ ਭਾਲ ਵਿਚ ਚੜ੍ਹੇ ਹੋਏ ੧੧ ਸੂਰਬੀਰਾਂ ਨੂੰ ਜੰਗਲ ਵਿਚ ਹੀ ਰਾਤ ਆਪਣੇ ਭਾਰੇ ਸਹਾਈ ਹਨੇਰ ਦੇਵ ਨੂੰ ਨਾਲ ਲੈਕੇ ਆ ਪਹੁੰਚੀ। ਰਾਤ ਵੀ ਓਹ ਕਿ ਜਿਸਦਾ ਜੋਬਨ ਅੱਜ ਪੂਰੇ ਜ਼ੋਰ ਤੇ ਹੈ। ਮਜਾਲ ਹੈ ਕਿ ਆਦਮੀ ਨੂੰ ਹੱਥ ਪਸਾਰਿਆ ਨਜ਼ਰ ਆ ਸਕੇ? ਸਤਗੁਰੂ ਦੇ ਦੁਲਾਰੇ ਖਾਣ ਪੀਣ ਦੀਆਂ ਚੀਜ਼ਾਂ ਪਾਸ ਤਾਂ ਕਦੀ ਰਖਦੇ ਹੀ ਨਹੀਂ ਤੇ ਪਿੰਡ ਗ੍ਰਾਂ ਕੋਈ ਨੇੜੇ ਤੇੜੇ ਹੈ ਨਹੀਂ, ਢਿੱਡ ਨੂੰ ਝੁਲਕਾ ਕਿੱਥੋਂ ਦਿੱਤਾ ਜਾਵੇ? ਪਰ ਏਨ੍ਹਾਂ ਸੱਚੇ ਸੰਨਯਾਸੀਆਂ ਨੂੰ ਕੀ ਪ੍ਰਵਾਹ? ਜੇ ਰੋਟੀ ਨਹੀਂ ਮਿਲੀ ਤਾਂ ਕੀ ਹੋ ਗਿਆ, 'ਨਾਮ ਅਧਾਰ' ਤਾਂ ਕਿਸੇ ਨੇ ਖੋਹ ਨਹੀਂ ਲੈਣਾ। ਯਾਰਾਂ ਹੀ ਬਹਾਦਰ ਘੋੜਿਆਂ ਤੋਂ ਉਤਰ ਖਲੋਤੇ, ਟੋਹ ਟਾਹ ਕੇ ਇਕ ਬ੍ਰਿਛ ਦੀ ਟਾਹਣੀ ਤੋੜੀ, ਕੁਛ ਟਾਕੀਆਂ ਉਦਾਲੇ ਲਪੇਟੀਆਂ, ਇਕ ਭਰਾ ਪਾਸ ਮਲ੍ਹਮ ਪੱਟੀ ਕਰਨ ਲਈ ਥੋੜਾ ਜਿਹਾ ਤੇਲ ਸੀ, ਉਸ ਨਾਲ ਤਰ ਕਰ ਕੇ ਮਸਾਲ ਬਣਾਈ। ਚਕਮਾਕ ਪੱਥਰ ਪਾਸ ਹੀ ਸੀ, ਉਸਦੀ ਰਗੜ