ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੪ )

ਸੂੰਹੀਆ-ਦਲੇਰ ਕੌਰ ਵੀ ਓਥੇ ਹੀ ਹੈ।

ਨਾਦਰ-ਅਤੇ ਜੈਨਬ?

ਸੂੰਹਆ-ਚੰਗਾ ਹੁੰਦਾ ਕਿ ਜੇ ਜ਼ੈਨਬ ਦੀ ਖਬਰ ਦੱਸਣ ਤੋਂ ਪਹਿਲਾਂ ਹੀ ਮੈਂ ਮਰ ਜਾਂਦਾ।

ਨਾਦਰ-(ਘਾਬਰ ਕੇ) ਯਾਰ ਛੇਤੀ ਨਾਲ ਦੱਸ, ਡਰ ਨਾਂ।

ਸੂੰਹੀਆ-ਜ਼ੈਨਬ-ਕਾਫਰ ਹੋ ਗਈ, ਉਸਦਾ ਨਾਮ ਉਨ੍ਹਾਂ ਨੇ 'ਬਲਵੰਤ ਕੌਰ' ਰਖਯਾ' ਹੈ।

ਏਹ ਸੁਣਕੇ ਨਾਦਰ ਦੀ ਤਾਂ ਖਾਨਿਓਂ ਗਈ, ਓਹ ਤਾਂ ਗੁੱਸੇ ਵਿਚ ਆ ਕੇ ਦੰਦ ਕਰੀਚਣ ਤੇ ਬੱਲ੍ਹ ਟੁੱਕਣ ਲੱਗ ਪਿਆ। ਪਰ ਇੱਜ਼ਤ ਬੇਗ ਹੌਸਲੇ ਨਾਲ ਬੋਲਿਆ 'ਹੁਣ ਕੋਈ ਡਰ ਨਹੀਂ, ਜਾਓ! ਉਮਰ ਦੀਨ! ਫੌਜ ਨੂੰ ਤਿਆਰੀ ਦਾ ਹੁਕਮ ਦਿਓ, (ਸੂੰਹੀਏ ਨੂੰ) ਹੱਛਾ ਬਈ! ਏਹ ਸਾਰੀਆਂ ਗੱਲਾਂ ਤੈਨੂੰ ਮਲੂਮ ਕਿਸਤਰ੍ਹਾਂ ਹੋਈਆਂ?

ਸੂੰਹੀਆ-ਮੈਂ ਜਦ ਫਿਰਦਾ ਤੁਰਦਾ ਏਧਰ ਨੂੰ ਲੰਘਿਆ ਤਾਂ ਮੈਨੂੰ ਦੋ ਸਿੱਖ ਕੱਠੇ ਤੁਰੇ ਜਾਂਦੇ ਗੱਲਾਂ ਕਰਦੇ ਦਿੱਸੇ, ਮੈਂ ਸਮਝਿਆ ਕਿ ਏਹ ਕੱਲੇ ਨਹੀਂ ਹੋਣੇ, ਮੈਂ ਲੁਕ ਲੁਕ ਕੇ ਉਨ੍ਹਾਂ ਦੇ ਮਗਰ ਤੁਰ ਪਿਆ, ਜਦ ਦੂਰੋਂ ਵਡੀ ਸਾਰੀ ਫੌਜ ਨਜ਼ਰ ਆਉਣ ਲਗ ਪਈ ਤਦ ਮੈਂ ਪਿਛਾਹਾਂ ਪਰਤਿਆ, ਸ਼ਹਿਰ ਪਹੁੰਚਕੇ ਇਕ ਹਿੰਦੂ ਪਾਸੋਂ ਉਸ ਦੇ ਕੱਪੜੇ ਲਏ, ਅਤੇ ਹਿੰਦੁਆਂ ਵਾਲਾ ਭੇਸ ਬਦਲਕੇ ਓਥੇ ਪਹੁੰਚਾ। ਇਕ ਸਿੱਖ ਨਾਲ ਗੱਲਾਂ ਬਾਤਾਂ ਕਰਕੇ ਸਾਰਾ ਭੇਤ ਮਲੂਮ ਕਰਕੇ ਮੁੜਨ ਹੀ ਲੱਗਾ ਸਾਂ ਕਿ ਉਸਨੂੰ ਪਤਾ ਨਹੀਂ ਕੇਹੜੀ ਗੱਲੋਂ ਸ਼ੱਕ ਪੈ ਗਿਆ, ਉਸਨੇ ਝੱਟ ਮੈਨੂੰ ਗਿੱਚੀਓਂ ਫੜ ਕੇ ਜ਼ਮੀਨ ਤੇ ਮਾਰਿਆਂ