ਪੰਨਾ:ਦਰੋਪਤੀ ਦੀ ਪੁਕਾਰ.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(6)

ਹੋ ਗਏ। ਪਲ ਵਿਚ ਗੁਲਾਮ ਦੁਰਯੋਧਨ ਦੇ ਪੰਜੇ ਪਾਂਡੋ ਹੀ ਬਿਨਾਂ ਤਦਬੀਰ ਹੋ ਗਏ।

(ਯੁਧਿਸ਼ਟਰ ਨੇ ਜਦੋਂ ਸਭ ਕੁਝ ਹਾਰ ਦਿਤਾ ਤਾਂ ਦਰੋਪਦੀ ਵੀ ਦਾਅ ਉਤੇ ਲਾ ਦਿਤੀ। ਹਾਰੀ ਦਰੋਪਦੀ ਵੇਖਕੇ ਪਾਂਡਵਾਂ ਨੇ ਅਫਸੋਸ ਕਰਨਾ।)

ਕਬਿੱਤ-ਪਾਂਡਵਾਂ ਨੂੰ ਪਤਾ ਲੱਗਾ ਹਾਰ ਗਈ ਦਰੋਪਦੀ ਚਿਹਰਿਆਂ ਦੇ ਉਤੋਂ ਝੱਟ ਉਡ ਗਈਆਂ ਲਾਲੀਆਂ। ਸਭਾ ਵਿਚ ਬੈਠੇ ਪੰਜੇ ਮਰ ਮਰ ਮਿੱਟੀ ਹੋਣ, ਅਰਜਨ ਤੇ ਭੀਮ ਨੇ ਵੀ ਅੱਖੀਆਂ ਨਿਵਾ ਲਈਆਂ ਨੁਕਲ ਸ਼ਹਿਦੇਵ ਦੋਵੇਂ ਥਰ ਥਰ ਕੰਬਦੇ ਸੀ ਗੜਿਆਂ ਦੀ ਮਾਰ ਜਿਵੇਂ ਪਈ ਉਤੇ ਹਾਲੀਆਂ। ਭੀਸ਼ਮ ਪਿਤਾਮਾ ਜਿਹੜਾ ਵਿਚ ਦਰਬਾਰ ਬੈਠਾ, ਉਸ ਨੂੰ ਦਰੋਪਤੀ ਦਾ ਹੋਇਆ ਬੜਾ ਦੁਖ ਜੀ। ਭੀਸ਼ਮ ਪਿਤਾਮਾ ਚੁਕੇ ਅੱਖੀਆਂ ਨਾ ਮੂਲ ਉਤਹਾਂ ਵਿਚੇ ਵਿੱਚ ਕਾਲਜਾ ਕਿਹਾ ਸੀ ਬੜਾ ਧੁਖ ਜੀ। ਪੱਥਰ ਵੀ ਰੋਏ ਜਦੋਂ ਹਾਰੀ ਗਈ ਦਰੋਪਤੀ ਕੀਰਨੇ ਵੀ ਪਾਉਣ ਲਗੇ ਸੁਣ ਸੁਣ ਰੁੱਖ ਜੀ। ਭੀਸ਼ਮ ਪਿਤਾਮੇ ਨੇ ਤਾਂ ਨੀਵੀਂ ਪਾਕੇ ਆਖਿਆ ਸੀ, ਅੱਜ ਸਾਡੇ ਉੱਡ ਗਏ ਨੇ ਖੰਭ ਲਾ ਕੇ ਸੁਖ ਜੀ। ਸਭਾ ਵਿਚ ਬੈਠਾ ਗੁਰੂ ਦਰੋਣਾ ਸੀ ਅਚਾਰੀਆ। ਉਸ ਦਾ ਵੀ ਚਿਹਰਾ ਜਾਪੇ ਬੜਾ ਹੀ ਉਦਾਸ ਜੀ। ਵੇਖੋ ਸਾਡੀ ਨੂੰਹ ਜਿਹੜੀ ਰਹਿੰਦੀ ਸੀ ਮਹੱਲਾਂ ਵਿਚ ਹੋ ਗਈ ਦੁਰਯੋਧਨ ਦੀ ਅਜ ਉਹ ਵੀ ਦਾਸ ਜੀ। ਜਿਹੜੀ ਅਗੇ ਫੁੱਲਾਂ ਵਾਂਗ ਸਾਂਭ ਸਾਂਭ ਰੱਖਦੇ ਸਾਂ, ਕੋਮਲ ਸਰੀਰ ਦਾ ਹੈ ਅੱਗ ਵਿਚ ਵਾਸ ਜੀ। ਬੈਠੇ ਦਰਬਾਰ ਵਿਚ ਰੋਂਦੇ ਅਹਿਲਕਾਰ ਸਾਰੇ, ਕਹਿੰਦੇ ਅਜ ਟੁਟ ਗਿਆ ਨਹੁੰਆਂ ਨਾਲੋਂ ਮਾਸ ਜੀ। ਹਾਰੇ ਪਾਂਡੋ ਵੇਖਕੇ ਤਾਂ ਸਾਰਿਆਂ ਦੇ ਦਿਲ ਹਿਲੇ ਪਾਣੀਆਂ ਨੂੰ ਅੱਗ ਲੱਗੀ ਕੰਬਿਆ ਆਕਾਸ਼ ਜੀ। ਸ਼ਹਿਰ ਦਿਆਂ ਵਾਸੀਆਂ ਦੇ ਵੇਖ ਵੇਖ ਜੁੜੋਂ ਦੰਦ ਆਖਦੇ ਸ਼ਕੁੰਨੀ ਤਾਈਂ ਆਇਆ ਨਾ ਕਿਆਸ ਜੀ। ਪਾਂਡੋ ਹਰੇ ਵੇਖਕੇ ਤਾਂ ਰੋਂਦਾ ਸੀ ਬਿਦਰ ਬੈਠਾ। ਕੌਰਵਾਂ ਤੇ