ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(28)
ਸਾਥੋਂ ਦਰੋਪਦੀ ਦੀ, ਵਿਚੋ ਵਿਚ 'ਦੁਖੀਆ' ਸ਼ਰਮਾਣ ਲਗਾ।
ਚੀਰ ਲੱਥੇ ਨਾ ਜਦੋਂ ਦਰੋਪਤੀ ਦੇ, ਸਿਰ ਵਾਂਗ ਬੀਮਾਰ ਦੇ ਸੁਟਦਾ ਏ। ਪਾਣੀ ਪਾਣੀ ਹੋਇਆ ਵਿਚੋਂ ਵਿਚ ਪਾਪੀ ਅੱਖਾਂ ਊਤ੍ਹਾ ਨੂੰ ਮੂਲ ਨਾ ਪੁਟਦਾ ਏ। ਧਰਤੀ ਵੇਹਲ ਨਾ ਦਏ ਦੁਸਾਸ਼ਣੇ ਨੂੰ, ਜਿਹੜਾ ਹੈ ਦੁਰਯੋਧਨ ਦੇ ਜੁਟਦਾ ਏ। ਮੁਖੋਂ ਕਹੇ ਦੁਰਯੋਧਨ ਹੀ ਕਰਨ ਤਾਈਂ, ਸਾਡਾ ਪਾਪ ਸਾਨੂੰ ਪਿਆ ਕੱਟਦਾ ਏ। ਇਸ ਜੀਉਣ ਨਾਲੋਂ ਮਰ ਜਾਣ ਚੰਗਾ, ਦੁਸਾਸ਼ਣ ਹੱਥ ਆਇਆ ਸਾਥੋਂ ਛੁਟ ਗਿਆ। ਚੜ੍ਹਿਆ ਪਾਂਡਵਾਂ ਤੇ ਅੱਜ ਨੂੰਰ ਵੇਖੋ, ਰੁਹਬ ਦਾਬ ਸਾਰਾ ਸਾਡਾ ਟੁਟ ਗਿਆ। ਕੁਝ ਗਿਆ ਨਾ ਅਜੇ ਦਰੋਪਦੀ ਦਾ ਜ਼ੋਰ ਅਸਾਂ ਦਾ ਸਾਰਾ ਹੀ ਹੁਟ ਗਿਆ। ਲਾਜ ਰੱਖੀ ਕ੍ਰਿਸ਼ਨ ਦਰੋਪਤੀ ਦੀ ਪਾਂਡੋ ਪਏ ਮਹਿਮਾਂ ਉਹਦੀ ਗਾਂਵਦੇ ਨੇ। 'ਦੁਖੀਆ' ਪਾਪੀਆ ਨੂੰ ਭਗਵਾਨ ਮਾਰੇ, ਜਿਹੜੇ ਜ਼ੁਲਮ ਦੀ ਤੇਗ਼ ਚਲਾਂਵਦੇ ਨੇ॥
-ਸਮਾਪਤ-
ਹਰ ਪ੍ਰਕਾਰ ਦੀਆਂ ਪੁਸਤਕਾਂ ਮਿਲਣ ਦਾ ਪਤਾ-
ਅਜ਼ਾਦ ਬੁਕ ਡਿਪੋ,
ਹਾਲ ਬਾਜ਼ਾਰ ਅੰਮ੍ਰਿਤਸਰ॥
ਜੀਵਨ ਜਗਤ ਪ੍ਰਿੰਟਰਜ਼-ਕ੍ਰਿਸ਼ਨ ਨਗਰ ਚਾਲੀ ਖੂਹ ਅੰਮ੍ਰਿਤਸਰ। ਪ੍ਰਿੰਟਰ—ਮਹਿੰਦਰ ਸਿੰਘ