(27)
ਦਿੰਦੀ। ਇਹ ਹੈ ਮਿਸ਼ਲ ਜਹਾਨ ਤੇ ਪੈਂਦੀ ਤੇ ਪੈਂਦੀ। ਜੇਕਰ ਆਉਂਦਾ ਕਿਸ਼ਨ ਨਾ ਮੇਰੀ ਪੱਤ ਲਹਿੰਦੀ। ਸਾਡੇ ਮੌਤ ਚੁਫੇਰੇ ਘੂਕਦੀ ਨਾਲੇ ਢੁਕ ਢੁਕ ਬਹਿੰਦੀ। ਮੈਨੂੰ ਤੇਰੇ ਪੁਤ ਨੇ ਸਭਾ ਵਿਚ ਮੰਗਾਇਆ। ਸਾੜੀ ਖਿੱਚੋ ਇਸ ਦੀ ਉਸ ਆਖ ਸੁਣਾਇਆ। ਰਤੇ ਮੂਲ ਲਿਹਾਜ਼ ਨਾ ਮੁਖੋਂ ਫੁਰਮਾਇਆ। ਨਾਲ ਸ਼ਤਾਬੀ ਫੇਰ ਸੀ ਦੁਸਾਸ਼ਣ ਆਇਆ। ਮੇਰੀ ਪੱਤ ਗੁਵਾਉਣ ਨੂੰ ਜ਼ੋਰ ਬਹੁਤਾ ਲਾਯਾ। ਰੱਖੀ ਲੱਜ ਮੁਰਾਰ ਨੇ ਮੈਂ ਸ਼ੁਕਰ ਮਨਾਇਆ। ਸੁਣ ਲੈ ਮਾਤਾ ਮੇਰੀਏ ਸੱਚ ਆਖ ਸੁਣਾਇਆ।
ਦਰੋਪਤੀ ਨੂੰ ਦੁਰਯੋਧਨ ਦੀ ਮਾਂ ਗੰਧਾਰੀ ਨੇ ਦਿਲਾਸਾ ਦੇਣਾ
ਵਾਰ-ਨਾ ਰੋ ਬੇਟੀ ਮੇਰੀਏ ਨਾ ਮਾਗੇਂ ਨਾਅਰੇ। ਮੇਰੇ ਪੁੱਤਾਂ ਠੀਕ ਨੇ ਬਹੁ ਕਹਿਰ ਗੁਜ਼ਾਰੇ। ਰੱਬ ਕਰਾਉਂਦਾ ਬੇਟੀਏ ਬੰਦੇ ਥੀਂ ਕਾਰੇ। ਹੋਣੀ ਜ਼ੋਰਾਵਰ ਹੈ ਪਏ ਆਖਣ ਸਾਰੇ। ਰਾਵਣ ਵਰਗੇ ਮਾਰ ਲਏ ਪੰਡਤ ਭਾਰੇ। ਮੇਘਨਾਥ ਜਹੇ ਸੂਰਮੇ ਹੋਣੀ ਨੇ ਮਾਰੇ। ਬ੍ਰਮਾ ਉਤੇ ਵਰਤ ਗਈ ਪਾ ਦਏ ਪੁਵਾੜੇ। ਪੀਰ ਪੈਗੰਬਰ ਔਲੀਏ ਫੜ ਖੁੱਡੀਂ ਵਾੜੇ। ਬੇ-ਦੋਸ਼ੇ ਮਨਸੂਰ ਜਹੇ ਫੜ ਸੂਲੀ ਚਾੜ੍ਹੇ। ਯੂਸਫ ਪੁੱਤ ਯਅਕੂਬ ਦਾ ਜਾਈਏ ਬਲਿਹਾਰੇ। ਅਟੀ ਮੂਲ ਪੁਵਾਇਆ ਵਿਚ ਮਿਸਰ ਬਾਜ਼ਾਰੇ। 'ਦੁਖੀਆ' ਜਾਣ ਸਭ ਨੇ ਏਥੋਂ ਵਾਰੋ ਵਾਰੇ।
ਦੁਰਯੋਧਨ ਅਤੇ ਉਸ ਦੇ ਸਾਥੀਆਂ ਨੇ ਦਰੋਪਤੀ ਦੀ ਪਤ ਬਚ ਜਾਣ ਤੇ ਬਹੁਤ ਸ਼ਰਮਿੰਦੇ ਹੋਣਾ॥
ਬੈਂਤ-ਜਦੋਂ ਪੇਸ਼ ਨਾ ਗਈ ਦੁਰਯੋਧਨੇ ਦੀ, ਗੁਸੇ ਨਾਲ ਮੱਥੇ ਵੱਟ ਪਾਣ ਲੱਗਾ। ਹੋਈ ਮੂਲ ਨਾ ਨੰਗਣ ਦਰੋਪਦੀ ਜੀ, ਪਾਪੀ ਬਹੁਤ ਹੀ ਹੋਣ ਹੈਰਾਨ ਲੱਗਾ। ਸਿਰ ਲਿਆ ਸ਼ਕੁੰਨੀ ਨੇ ਗੋਡਿਆਂ ਵਿਚ ਮੂੰਹੋਂ ਇਸ ਤਰ੍ਹਾਂ ਕਰਨ ਗਿਆਨ ਲੱਗਾ। ਪਲੇ ਅਸਾਂ ਦੇ ਕੱਖ ਨਾ ਰਿਹਾ ਭਾਈ, ਭਰੇ ਵਿਚ ਦਰਬਾਰ ਸੁਨਾਣ ਲੱਗਾ। ਬੈਠਾ ਚੁਪ ਦੁਰਯੋਧਨ ਸੀ ਤਖਤ ਉਤੇ ਫੇਰ ਮੁਖ ਬੀ ਇਉਂ ਫੁਰਸਾਉਣ ਲੱਗਾ। ਲੱਥੀਂ ਪੱਤ ਨਾ