ਪੰਨਾ:ਦਰੋਪਤੀ ਦੀ ਪੁਕਾਰ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(25)

ਸਭਾ ਵਿਚ ਦਰੋਪਤੀ ਦੀ ਕ੍ਰਿਸ਼ਨ ਨੇ ਲਾਜ ਰਖਣੀ

ਕਬਿੱਤ-ਸਭਾ ਵਿਚ ਜਦੋਂ ਸੀ ਦਰੋਪਤੀ ਦੇ ਚੀਰ ਲਾਹੁੰਦੇ ਕ੍ਰਿਸ਼ਨ ਮੁਰਾਰੀ ਤਾਈਂ ਉਦੋਂ ਕਰੇ ਯਾਦ ਜੀ। ਭੀੜ ਬਣੀ ਵੇਖਕੇ ਮੋਰਦੇ ਮੁਕਟ ਵਾਲਾ ਆਗਿਆ ਸੀ ਝੱਟ ਸੁਣ ਦੁਖੀ ਫਰਿਆਦ ਜੀ। ਹਸੇ ਦੁਰਯੋਧਨ ਦਰੋਪਤੀ ਨੂੰ ਵੇਖ ਵੇਖ ਦੁਸਾਸ਼ਣ ਵੀ ਹੁੰਦਾ ਪਿਆ ਬੜਾ ਦਿਲੋਂ ਸ਼ਾਦ ਜੀ। ਰੱਖਿਆ ਸੀ ਕੀਤੀ ਆ ਕੇ ਸ਼ਾਮ ਨੇ ਦਰੋਪਤੀ ਦੀ, ਪਾਪੀ ਸੀ ਵਜਾਉਂਦੇ ਉਦੋਂ ਖੁਸ਼ੀਆਂ ਦੇ ਨਾਂਦ ਜੀ। ਤਨੋਂ ਮਨੋਂ ਜਦੋਂ ਹੀ ਮਨਾਈਏ ਭਗਵਾਨ ਤਾਈਂ ਸੇਵਕਾਂ ਦੇ ਤਾਈਂ ਝੱਟ ਦਿੰਦਾ ਆਣ ਤਾਰ ਜੀ। ਦਰੋਪਤੀ ਨੂੰ ਸਭਾ ਵਿਚ ਹੋਣ ਨਾਂ ਨੰਗਨ ਦਿਤਾ, ਪੂਰੀ ਹੋ ਗਈ ਪਾਂਡਵਾਂ ਦੇ ਦਿਲ ਦੀ ਮੁਰਾਦ ਜੀ। ਭੀਸ਼ਮ ਪਿਤਾਮਾ ਅਤੇ ਹੋਏ ਸੀ ਦਰੋਣਾ ਖੁਸ਼, ਜਦੋਂ ਲਾਜ ਬੱਚ ਗਈ ਦਰੋਪਤੀ ਦੁਲਾਰੀ ਦੀ। ਤਾਪ ਚੜ੍ਹ ਗਿਆ ਸੀ ਸ਼ਕੁੰਨੀ ਤਾਈਂ ਉਸ ਵੇਲੇ ਜਦੋਂ ਪੱਤ ਰਹਿ ਗਈ ਸੀ ਪਾਂਡਵਾ ਦੀ ਨਾਰੀ ਦੀ। ਪਾਂਡੋ ਉਸ ਵੇਲੇ ਝਟ ਈਦ ਸੀ ਮਨਾਉਣ ਲਗੇ, ਜਦੋਂ ਵੇਖੀ ਸ਼ਕਤੀ ਸੀ ਕ੍ਰਿਸ਼ਨ ਮੁਰਾਰੀ ਦੀ। ਗੁਣ ਗਾਉਂਦੀ ਦਰੋਪਤੀ ਸੀ ਦੇਵਕੀ ਦੇ ਤਾਰੇ ਦੇ, ਸਭਾ ਵਿਚ ਲਾਜ ਬੱਚੀ ਜਦੋਂ ਦੁਖਿਆਰੀ ਦੀ। ਜੈ ਜੈ ਸਾਰੇ ਹੋ ਗਈ ਕ੍ਰਿਸ਼ਨ ਗੋਪਾਲ ਦੀ, ਆਕੜ ਜਾਂ ਭੰਨੀ ਦੁਰਯੋਧਨ ਹੰਕਾਰੀ ਦੀ। 'ਦੁਖੀਆ' ਦਰੋਪਤੀ ਦੀ ਸੁਣੀ ਜਾਂ ਪੁਕਾਰ ਗਈ ਸਾਰਿਆਂ ਨੇ ਗਾਈ ਮਹਿਮਾਂ ਮੋਹਣ ਗਰਧਾਰੀ ਦੀ॥

ਸਭਾ ਵਿਚੋਂ ਬਿਦਰ ਜੀ ਨੇ ਉੱਠਕੇ ਕੌਰਵਾਂ ਦੀ ਮਾਂ ਦੇ ਪਾਸ ਜਾਣਾ

ਪਉੜੀ-

ਦੁਰਯੋਧਨ ਦਾ ਵੇਖਿਆ ਮੈਂ ਵਡਾ ਕਾਰਾਂ। ਵਿਚ ਸਭਾ ਦੇ ਘੱਤਿਆ ਉਸ ਸ਼ੋਰ ਕੁਕਾਰਾ। ਪਿਆ ਪਾਪ ਕਮਾਂਵਦਾ ਤੇਰਾ ਪੁੱਤ ਭਾਰਾ। ਸਾਡਾ ਅੱਗੇ ਉਸ ਦੇ ਨਾ ਚਲੇ ਚਾਰਾ। ਅੱਖੀਂ ਜਾਕੇ ਵੇਖ ਲੈ ਕੀ ਪਿਆ ਪੁਵਾੜਾ