ਪੰਨਾ:ਦਰੋਪਤੀ ਦੀ ਪੁਕਾਰ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਗਲ ਨਾਲ ਤੂੰ ਲਾਇਆ ਚਮਿਆਰ ਤਾਈਂ ਜ਼ਾਤ ਪਾਤ ਦਾ ਭੇਦ ਮਿਟਾਇਆ ਸੀ। ਆਪੇ ਭਗਤ ਕਬੀਰ ਦੀ ਤਣੇ ਤਾਣੀ ਆਪੇ ਉਸ ਦਾ ਸੂਤ ਵਿਕਾਇਆ ਸੀ। ਥੰਮ ਪਾੜ ਪ੍ਰਹਿਲਾਦ ਨੂੰ ਆਣ ਮਿਲਿਉਂ, ਚਿਰ ਰਤਾ ਵੀ ਤੂੰ ਨਾ ਲਾਇਆ ਸੀ। ਆਜਾ ਮੱਲ ਸ਼ਿਕਾਰੀ ਨੂੰ ਦਰਸ ਦੇ ਕੇ ਸਚਖੰਡ ਦੇ ਵਿਚ ਪੁਚਾਇਆ ਸੀ। ਆਪੇ ਧਿਆਨੂੰ ਹੀ ਭਗਤ ਤਾਈਂ ਅਕਬਰ ਰਾਜੇ ਤੋਂ ਜੱਸ ਖਟਾਇਆ ਸੀ। ਤੂੰ ਹੀ ਛੋਟੇ ਜਿਹੇ ਬਾਲਕੇ ਨੂੰ, ਸਚਖੰਡ ਦਾ ਰਾਜ ਦਵਾਇਆ ਸੀ। ਮੋਰ ਧੱਜ ਕਾ ਤੂੰ ਇਮਤਿਹਾਨ ਲੈਕੇ, ਫੇਰ ਉਸਨੂੰ ਗਲੇ ਲਗਾਯਾ ਸੀ। ਪਲ ਵਿਚ ਸੁਦਾਮੇ ਗਰੀਬ ਤਾਈਂ, ਉਹਨੂੰ ਆਪਣਾ ਤਾਜ ਪਹਿਨਾਇਆ ਸੀ। ਆਪੇ ਤੂੰ ਭਿਖਾਰੀ ਦਾ ਰੂਪ ਬਣਕੇ, ਰਾਜੇ ਬਲ ਕੋਲੋਂ ਮੰਗਣ ਆਇਆ ਸੀ। ਉਹਨਾਂ ਸਾਰਿਆਂ ਨੂੰ ਤੂੰ ਹੀ ਤਾਰ ਦਿੱਤਾ ਜਿਨ੍ਹਾਂ ਤੈਨੂੰ ਹੀ ਸੀਸ ਨਿਵਾਇਆ ਸੀ। 'ਦੁਖੀਆ' ਕੀ ਨਿਮਾਣੀ ਕਸੂਰ ਕੀਤਾ, ਮੁਖ ਮੇਰੇ ਥੀਂ ਕਿਉਂ ਭਵਾਇਆ ਸੀ।

ਤੀਜੀ ਵਾਰ ਦੁਸਾਸ਼ਣ ਨੇ ਦਰੋਪਤੀ ਨੂੰ ਨੰਗਨ ਕਰਨ ਵਾਸਤੇ ਤਿਆਰ ਹੋਣਾ

ਬੈਂਤ-ਤੀਜੀ ਵਾਰ ਦੁਰਯੋਧਨ ਦਾ ਹੁਕਮ ਸੁਣਕੇ, ਝਪੱਟ ਬਾਜ਼ ਵਾਂਗੂੰ ਆਕੇ ਮਾਰਦਾ ਏ। ਪਾਰੇ ਵਾਂਗਰਾਂ ਲਹੂ ਪਿਆ ਜੋਸ਼ ਖਾਵੇ, ਭਰਿਆ ਪੁਤਲਾ ਬੜੇ ਹੰਕਾਰ ਦਾ ਏ। ਸਜੇ ਹੱਥ ਨਾਂ ਮੁਛਾਂ ਨੂੰ ਵੱਟ ਚਾਹੜੇ ਪੰਜਾਂ ਪਾਡਵਾਂ ਤਾਈਂ ਵੰਗਾਰਦਾ ਏ। ਕਦੇ ਦਰੋਪਤੀ ਨੂੰ ਬਾਹੋਂ ਫੜ ਲੈਂਦਾ ਕਦੇ ਨਾਲ ਗੁਸੇ ਚੀਰ ਉਤਾਰਦਾ ਏ। ਕਦੇ ਗਹਿਰੀਆਂ ਅੱਖਾਂ ਦੇ ਨਾਲ ਵੇਖੇ, ਕਦੋਂ ਬਣੇ ਆਸ਼ਕ ਉਹਦੇ ਪਿਆਰਦਾ ਏ। ਖਿੱਚੇ ਦਰੋਪਤੀ ਦੇ ਚੀਰ ਤਾਣ ਲਾਕੇ, ਕਦੇ ਜ਼ੁਲਮ ਤੋਂ ਮੂਲ ਨਾ ਹਾਰਦਾ ਏ। ਚੀਰ ਹੋਇਆ ਦਰਾਜ਼ ਹਜ਼ਾਰ ਰਾਜਾ ਖੇਲ ਵਰਤਿਆ ਕ੍ਰਿਸ਼ਨ ਮੁਰਾਰਦਾ ਏ। ਥੱਕ ਗਿਆ ਦੁਸਾਸ਼ਣ ਸੀ ਚੀਰ ਲਾਹੁੰਦਾ ਮਾਨ ਰਹਿ ਗਿਆ ਦਰੋਪਤੀ ਨਾਰਦਾ ਏ।