ਪੰਨਾ:ਦਰੋਪਤੀ ਦੀ ਪੁਕਾਰ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(23)

ਰਖ ਮੇਰੀ ਆ ਕੇ ਸਭਾ ਵਿਚਕਾਰ ਜੀ। ਪਾਂਡਵਾਂ ਨੂੰ ਤੇਰੇ ਬਿਨਾਂ ਕੋਈ ਨਾ ਸਹਾਰਾ ਦਿਸੇ ਚਾਰ ਹੀ ਚਫੇਰ ਜਾਪੇ ਦੁੱਖਾਂ ਦਾ ਪਹਾੜ ਜੀ। ਕਿਹੜੀ ਗਲੋਂ ਰੁਸਕੇ ਤੂੰ ਹੋਕੇ ਕਿਨਾਰੇ ਬੈਠਾ, ਮੁੱਖ ਕਿਉਂ ਮੋੜਿਆ ਤੂੰ ਦੱਸ ਖਾਂ ਵਿਚਾਰ ਜੀ। ਆਖਦੇ ਨੇ ਲੋਕੀ ਜਿਦ੍ਹਾ ਕੋਈ ਨਾ ਸਹਾਰਾ ਹੋਵੇ ਕ੍ਰਿਸ਼ਨ ਗੋਪਾਲ ਉਹਦੇ ਪਾਸ ਝੱਟ ਆਂਵਦਾ। ਤੇਰੇ ਹੀ ਭਗਤ ਅਜ ਬੜੀ ਤਕਲੀਫ ਵਿਚ ਕਿਉਂ ਨਹੀਂ ਆਕੇ ਉਹਨਾਂ ਦੇ ਤੂੰ ਦੁਖੜੇ ਗਵਾਂਵਦਾ। ਸਾਰਿਆਂ ਦੇ ਹੁੰਦਿਆਂ ਹੀ ਪਾਪਾਂ ਪੁੱਤ ਛੀਨਦੇ ਨੇ ਤੂੰ ਵੀ ਜਰਵਾਣਿਆਂ ਦੇ ਕੋਲੋਂ ਭੈ ਖਾਂਵਦਾ। ਤੇਰੇ ਨਾਮ ਤਾਈਂ ਵੇਖੀਂ ਵੱਡਾ ਵਟਾ ਲਗਣਾ ਈ ਤੇਰੇ ਹਥ ਲਾਜ ਜਿਹੜਾ ਤੈਨੂੰ ਹੀ ਧਿਆਂਵਦਾ। ਪਾਂਡਵਾਂ ਦੇ ਨਾਲੋਂ ਹੁਣ ਰਿਸ਼ਤਾ ਤੂੰ ਤੋੜ ਬੈਠੋਂ ਕੌਰਵਾਂ ਦਾ ਬਣ ਗਿਆ ਜਾਪੇਂ ਪੱਕਾ ਯਾਰ ਤੂੰ। ਯਾਰ ਤੂੰ ਬਣਾਈ ਬੈਠੋਂ ਪਾਪੀ ਦਰਯੋਧਨੇ ਨੂੰ ਹੁਣ ਹਾਂ ਨਿਮਾਣੇ ਅਸੀਂ ਲੈਣੀ ਕਿਥੋਂ ਸਾਰ ਤੂੰ। ਦ੍ਰੋਪਤੀ ਜੇ ਹੋ ਗਈ ਨੰਗੀ ਪਾਂਡੋ ਤੇਰੇ ਜੀਉਂਦੇ ਮੋਏ ਉਹਨਾਂ ਦੇ ਬਦਲੇ ਛੇਤੀ ਫੇਰਾ ਮਾਰ ਤੂੰ। ਜੇ ਮੇਰੇ ਚੀਰ ਲਹਿ ਗਏ ਤੈਨੂੰ ਕਹਿਣਾ ਕ੍ਰਿਸ਼ਨ ਨਾਹੀਂ, 'ਦੁਖੀਆ' ਦਰੋਪਤੀ ਦੀ ਸੁਣ ਲੈ ਪੁਕਾਰ ਤੂੰ।

ਦਰੋਪਤੀ ਦੀ ਭਗਭਾਨ ਅਗੇ ਦੁਬਾਰਾ ਬੇਨਤੀ ਕਰਨੀ ਅਤੇ ਨਾਲੇ ਰੋਸ ਪਰਗਟ ਕਰਨਾ

ਬੈਂਤ-ਕਿਹੜੀ ਗਲ ਤੋਂ ਵੱਖਰਾ ਹੋ ਬੈਠੋਂ, ਤੈਨੂੰ ਦਿਲੋਂ ਨਾ ਕਦੇ ਭਲਾਯਾ ਸੀ। ਮੀਰਾ ਬਾਈ ਨੂੰ ਦਿੱਤਾ ਦੀਦਾਰ ਛੇਤੀ, ਜਦੋਂ ਉਸਨੇ ਤੈਨੂੰ ਧਿਆਇਆ ਸੀ। ਜੂਠੇ ਬੇਰ ਤੂੰ ਖਾਧੇ ਭੀਲਣੀ ਦੇ ਉਦੋਂ ਬੜਾ ਸਵਾਦ ਤੋਂ ਆਇਆ ਸੀ। ਤਾਰ ਦਿੱਤਾ ਕਮਾਈ ਤੂੰ ਸਾਦਨੇ ਨੂੰ, ਉਹਦੇ ਪਾਪੀ ਨੂੰ ਡੋਬ ਵਿਖਾਇਆ ਸੀ। ਤਾਰ ਦਿੱਤਾ ਸੀ ਗੰਨਕਾ ਵੇਸਵਾ ਨੂੰ ਗੰਗਾ ਰਾਮ ਦਾ ਨਾਮ ਜਪਾਇਆ ਸੀ। ਧੰਨੇ ਜੱਟ ਦਾ ਖੂਹ ਤੂੰ ਆਪ ਗੇੜੇਂ ਉਹਨੇ ਪਥਰਾਂ ਚੋਂ ਤੈਨੂੰ ਪਾਇਆ ਸੀ। ਨਾਮ ਦਿਉ ਨੂੰ ਛੋਟੀ ਹੀ ਉਮਰ ਅੰਦਰ ਨਾਲ ਆਪਣੇ ਤੂੰ ਬਿਠਾਇਆ ਸੀ। ਉਹਨੂੰ ਝੱਟ ਦੇ ਦੀਦਾਰ ਦਿੱਤਾ ਦੁਧ ਤੁਸਾਂ ਨੂੰ ਜਦੋਂ ਪਿਲਾਇਆ