ਪੰਨਾ:ਦਰੋਪਤੀ ਦੀ ਪੁਕਾਰ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(22)

ਉਤਾਂਹ ਉਠਾ ਸਕਦਾ। ਭੀਸ਼ਮ ਬਿਦਰ ਦਰੋਣ ਲਾਚਾਰ ਬੈਠੇ, ਡੱਕਾ ਕੋਈ ਨਾ ਜ਼ੁਲਮ ਨੂੰ ਪਾ ਸਕਦਾ। ਬੈਠਾ ਤਖ਼ਤ ਤੇ ਤੱਕ ਦੁਰਯੋਧਨੇ ਨੂੰ ਸਾਹਵੇਂ ਉਸਦੇ ਕੋਈ ਨਾਂ ਆ ਸਕਦਾ। ਤੇਰੇ ਬਿਨਾਂ ਨਾ ਕੋਈ ਸਹਾਈ ਮੇਰਾ, ਜਿਹੜਾ ਪਾਪੀਆਂ ਤਾਈਂ ਦਬਾ ਸਕਦਾ। ਬੈਠਾ ਪਾਪੀ ਦਰਯੋਧਨ ਸੀ ਤਖ਼ਤ ਉਤੇ, ਪਿਆ ਗੁਸੇ ਦੀ ਅੱਗ ਭੜਕਾ ਰਿਹਾ ਏ। ਨੰਗੀ ਕਰੋ ਦ੍ਰੋਪਤੀ ਸਭਾ ਅੰਦਰ ਦੁਸ਼ਟ ਮੁੱਖ ਵਿਚੋਂ ਇਹ ਸੁਣਾ ਰਿਹਾ ਏ। ਨਾਹੀਂ ਮੂਲ ਦੁਸਾਸ਼ਣ ਨੂੰ ਤਰਸ ਆਉਂਦਾ ਉਹ ਵੀ ਆਪਣਾ ਜ਼ੋਰ ਲਗਾ ਰਿਹਾ ਏ। ਛੇਤੀ ਆ ਫੇਰਾ ਪਾਵੀਂ ਸ਼ਾਮ ਪਿਆਰੇ, ਵੇਲਾ ਹੱਥ ਵਿਚੋਂ ਹੁਣ ਜਾ ਰਿਹਾ ਏ। ਕਦ ਸੁਟਦਾ ਮੈਨੂੰ ਉਹ ਧਰਤ ਉਤੇ ਮਿਹਰ ਦਿਲ ਦੁਸਾਸ਼ਣ ਦੇ ਆਏ ਨਾਹੀਂ। ਕਿਲਕਾਂ ਮਾਰ ਪੈਂਦਾ ਬਗੇ ਸ਼ੇਰ ਵਾਂਗੂੰ, ਭੈ ਕਿਸੇ ਕੋਲੋਂ ਉਹ ਖਾਏ ਨਾਹੀਂ। ਵਡੇ ਵਡੇ ਕਈ ਸਭਾ ਸ਼ੰਗਾਰ ਬੈਠਾ, ਕੋਈ ਆਪਣਾ ਜ਼ੋਰ ਵਿਖਾਏ ਨਾਹੀਂ। ਸਾਰੇ ਸਹਿਮ ਗਏ ਵੇਖਕੇ ਜ਼ੁਲਮ ਹੁੰਦਾ ਬਾਦਸ਼ਾਹ ਨਾ ਮੱਥਾ ਕੋਈ ਲਾਏ ਨਾਹੀਂ। ਮੇਰੇ ਪੰਜ ਪ੍ਰਮੇਸ਼ਵਰ ਉਦਾਸ ਬੈਠੇ ਕੋਈ ਪੇਸ਼ ਫਿਰ ਉਹਨਾਂ ਦੀ ਜਾਏ ਨਾਹੀਂ। ਚਾਰਾ ਚਲੇ ਨਾ ਅਗੇ ਜਰਵਾਣਿਆਂ ਦੇ, ਕੋਈ ਰੱਬ ਸਬੱਬ ਬਣਾਏ ਨਾਹੀਂ। ਜਦੋਂ ਸਿਰੀਂ ਤਕਦੀਰ ਅਸਵਾਰ ਹੁੰਦੀ ਆਣ ਕਦੇ ਭਗਵਾਨ ਬਚਾਏ ਨਾਹੀਂ। 'ਦੁਖੀਆ' ਆਖਦਾ ਕ੍ਰਿਸ਼ਨ ਜੀ ਪਾ ਫੇਰਾ, ਤੇਰੇ ਬਾਝ ਕੋਈ ਮੈਨੂੰ ਛੱਡ ਏ ਨਾਹੀਂ॥

ਦਰੋਪਤੀ ਨੇ ਔਖੀ ਵੇਲੇ ਕ੍ਰਿਸ਼ਨ ਅਗੇ ਅਰਦਾਸ ਕਰਨੀ

ਕਬਿੱਤ-ਬੰਧਨ ਛੁਡਾ ਜਾ ਆਕੇ ਤੇਰੇ ਉਤੇ ਆਸ ਮੈਨੂੰ ਚੱਕਰ ਸੁਦਰਸ਼ਨ ਲੈ ਕੇ ਆ ਜਾ ਮੁਰਾਰ ਜੀ। ਆਉਣਾ ਏਂ, ਤਾਂ ਹੁਣ ਆ ਤੂੰ ਮੇਰੀ ਜਾਨ ਉਤੇ ਬਣੀ ਮੇਰੇ ਜਿਹਾ ਹੋਰ ਕੋਈ ਨਹੀਂ ਦੁਖੀਆਰ ਜੀ। ਜਦੋਂ ਪੱਤ ਮੇਰੀ ਉਹਨਾਂ ਮਿੱਟੀ ਵਿਚ ਰੋਲ ਦਿਤੀ, ਫੇਰ ਤੇਰਾ ਆਉਣਾ ਮੇਰੇ ਲਈ ਧ੍ਰਿਗਕਾਰ ਜੀ। ਭੀੜ ਵੇਲੇ ਯਾਦ ਕੀਤਾ ਤੈਨੂੰ ਨੰਦ ਲਾਲ ਜੀ, ਲਾਜੀ