ਪੰਨਾ:ਦਰੋਪਤੀ ਦੀ ਪੁਕਾਰ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(21)

ਰਖ ਕੇ ਕਚੀਚੀਆਂ ਖਾਣ। ਮੁਖੋਂ ਮੂਲ ਨਾ ਬੋਲਦੇ ਅੱਖਾਂ ਲਹੂ ਲੁਹਾਨ। ਵੀਰਾ ਕੈਦੀ ਗਏ ਧਰਮ ਦੇ ਪੰਜੇ ਯੋਧੇ ਜਾਣ। ਉਹ ਸਿਰ ਝੁਕਾਕੇ ਬੈਠ ਗਏ ਵਡੇ ਭਲਵਾਨ। ਉਹ ਨਿੰਮੋਝੂਣੇ ਹੋ ਗਏ ਟੁਟੇ ਸਭੇ ਤਾਣ। ਉਹ ਜ਼ਾਰੋ ਜਾਰੀ ਰੋਂਵਦੇ ਵਿਚ ਸਭਾ ਆਣ। ਕੈਰੋਂ ਰਾਜੇ ਹੱਸਕੇ ਬਹੁ ਖੁਸ਼ੀ ਮਨਾਣ। ਦਰਯੋਧਨ ਦਾ ਵੇਖਕੇ ਹੁੰਦਾ ਜ਼ੁਲਮ ਤੂਫਾਨ। ਪਾਂਡੋ ਕਹਿੰਦੇ ਟੁੱਟਿਆ ਅੱਜ ਸਾਡਾ ਮਾਣ। ਉਹ ਚੁਪ ਚੁਪੀਤੇ ਬਹਿ ਗਏ ਕਰਕੇ ਬੰਦ ਜ਼ਬਾਨ। 'ਦੁਖੀਅ' ਵਲ ਦਰੋਪਤੀ ਨਾ ਕਰਨ ਧਿਆਨ॥

ਸਭਾ ਵਿਚ ਪੇਸ਼ ਹੋਈ ਦਰੋਪਤੀ ਨੇ ਕ੍ਰਿਸ਼ਨ ਨੂੰ ਯਾਦ ਕਰਨਾ

ਬੈਂਤ-ਇਕ ਆਸਰਾ ਮੈਨੂੰ ਭਗਵਾਨ ਤੇਰਾ ਮੁਖ ਆਪਣੇ ਵਿਚੋਂ ਪੁਕਾਰਿਆ ਈ। ਨੰਗਨ ਕਰਨ ਖਾਤਰ ਮੈਨੂੰ ਪਾਪੀਆਂ ਨੇ, ਭਰੀ ਸਭਾ ਵਿਚ ਘਲਿਆਰਿਆ ਈ। ਅੱਖੀਂ ਵੇਖ ਆ ਪਾਪੀ ਦੁਸਾਸ਼ਣੇ ਨੇ, ਦਿਲ ਵਿਚ ਨਾ ਕੁਝ ਵਿਚਾਰਿਆ ਈ। ਲਾਹਵੇ ਚੀਰ ਮੇਰੇ ਪੂਰਾਂ ਜ਼ੋਰ ਲਾਕੇ ਪਿਛੋਂ ਹੁਕਮ ਦਰਯੋਦਨ ਨੇ ਚਾੜ੍ਹਿਆ ਈ। ਰੋਮ ਰੋ ਮੇਰਾ ਤੈਨੂੰ ਯਾਦ ਕਰਦਾ, ਅੱਜ ਆ ਖਾਂ ਤੈਨੂੰ ਵੰਗਾਰਿਆ ਈ। ਜ਼ਾਲਮ ਜ਼ੁਲਮ ਕਮਾਂਵਦੇ ਵੇਖ ਆਕੇ ਕਿਥੇ ਬੈਠਕੇ ਵਕਤ ਗੁਜ਼ਾਰਿਆ ਈ। ਜਾਲਹਥ ਮੈਂ ਸੁਣ ਫਰਿਆਦ ਮੇਰੀ ਤੇਰੇ ਬਿਨਾਂ ਨਾ ਆਸਰਾ ਹੋ ਕੋਈ। ਮੇਰੇ ਪੰਜ ਜੋ ਪੁੱਤ ਨੇ ਸਭਾ ਅੰਦਰ, ਮੋਨ ਧਾਰ ਬੈਠੇ ਵੇਖ ਆਣ ਸੋਈ। ਨਾਹੀਂ ਉਹਨਾਂ ਨੂੰ ਕੋਈ ਹਟਾ ਸਕਦਾ ਜਿਨ੍ਹਾਂ ਸ਼ਰਮ ਹਯਾ ਕੀ ਲਾਹੀ ਲੋਈ। ਮੇਰੇ ਜੀਊਣ ਦਾ ਹੱਜ ਨਾ ਰਿਹਾ ਕੋਈ, ਵਿਚ ਸਭਾ ਦੇ ਵੇਖ ਅਜ ਮੋਈ। ਕਿਥੇ ਬਹਿ ਰਿਹੋਂ ਲੁਕ ਮੁਰਾਰੀਆ ਵੇ, ਤੈਨੂੰ ਸੁਣੀ ਵੀ ਨਹੀਂ ਆਵਾਜ਼ ਮੇਰੀ। ਸਾਹਵੇਂ ਸਭ ਦੇਲਾਂਹਵਦੇ ਚੀਰ ਮੇਰੇ ਪੱਤ ਲਹਿ ਰਹੀ ਵੇਖ ਲੈ ਅਜ ਮੇਰੀ। ਮੇਰੇ ਪ੍ਰਾਣ ਉਧਾਰ ਤੂੰ ਆ ਛੇਤੀ ਰੱਖ ਵਿਚ ਦਰਬਾਰ ਦੇ ਲਾਜ ਮੇਰੀ। ਜ਼ਾਲਮ ਅਗੇ ਨਾ ਕਿਸੇ ਦੀ ਪੇਸ਼ ਜਾਂਦੀ, ਛੇਤੀ ਸੁਣ ਫਰਿਆਦ ਮਹਾਰਾਜ ਮੇਰੀ। ਕਾਇਰਾਂ ਵਾਂਗ ਬੈਠੇ ਸਾਰੇ ਪਾ ਨਵੀਂ, ਕੋਈ ਅੱਖ ਨਾ