ਤੂੰ ਦਾਤਾ ਦਾਤਾਰ ਤੇਰਾ ਦਿਤਾ ਖਾਵਣਾ॥
ਦਰੋਪਤੀ ਦੇ ਚੀਰ
ਲੇਖਕ:-
ਬਾਵਾ ਸਿੰਘ ‘ਦੁਖੀਆ' (ਪਿੰਡ ਜੋਗੀ ਚੀਮਾ)
[ ਪ੍ਰਮਾਤਮਾਂ ਅਗੇ ਬੇਨਤੀ]
ਦੋਹਿਰਾ-
ਈਸ਼ਵਰ ਅਗੇ ਬੇਨਤੀ ਕਰਾਂ ਦੋਵੇਂ ਹਥ ਜੋੜ। ਸਰਬ ਕਲਾ ਸਮਰੱਥ ਦੀ ਰਹਿੰਦੀ ਹਰਦਮ ਲੋੜ। ਘਟ ਘਟ ਵਾਸੀ ਹੈ ਅਬਿਨਾਸੀ ਕੀ ਕਹਿਣੇ ਦੀ ਬਾਤ। ਆਤਸ਼, ਆਬ ਹਵਾ ਉਹ ਦੇਵੇ, ਖਾਵਣ ਦੀ ਵੀ ਦਾਤ। ਹਰੀ ਗੋਪਾਲ ਸ਼ਮ੍ਹਾਂ ਆਸਾਂ ਦੀ ਹਮ ਉਸਦੇ ਪਰਵਾਨੇ। ਸਚਾ ਹੀ ਅਕਾਲ ਪੁਰਖ ਹੈ, ਝੂਠੇ ਸਭ ਯਰਾਨੇ। ਸਾਰੀ ਪਰਜਾ ਉਸਦੇ ਬੂਟੇ ਉਹ ਸਭ ਦਾ ਹੈ ਮਾਲੀ। ਪਾਣੀ ਪਾਵੇ ਹਰ ਹਰ ਬੂਟੇ ਕੋਈ ਨਾ ਰੱਖਦਾ ਖਾਲੀ ਪੀਰ ਪੈਗੰਬਰ ਔਲੀਏ ਸਾਰੇ, ਉਸ ਨੇ ਪੈਦਾ ਕੀਤੇ। ਰੰਗ ਬ-ਰੰਗ ਹੈਵਾਨ ਬਣਾਏ ਸ਼ੇਰ ਬਘੇਲੇ ਚੀਤੇ। 'ਦੁਖੀਏ' ਕਲਮ ਫੜੀ ਹੱਥ ਦਾਤਾ ਤੇਰਾ ਹੀ ਲੈ ਸਹਾਰਾ। ਸ਼ਕਤੀ ਦਿਓ ਲਿਖਣ ਦੀ ਮੈਨੂੰ ਮੇਰੇ ਪ੍ਰਾਣ ਅਧਾਰਾ।
(ਕੌਰਾਂ ਅਤੇ ਪਾਂਡਵਾਂ ਦਾ ਜੰਗ)
ਤਰਜ਼-ਕੋਰੜਾ ਛੰਦ
ਫੌਜ ਦਰਯੋਧਨੇ ਦੀ ਅਠਾਰਾਂ ਖੂਹਣੀਆਂ। ਨੱਚਦਾ ਕਰਨ ਗਲਾਂ ਕਰੇ ਦੂਣੀਆਂ। ਵਡੇ ਵਡੇ ਯੋਧੇ ਗੁਰਜਾਂ ਉਠਾਂਵਦੇ। ਹੜ ਵਾਂਗ ਪਾਂਡਵਾਂ ਦੇ ਵੱਲ ਆਂਵਦੇ। ਲੈਕੇ ਰਥ ਕਨ ਚੜ੍ਹਾਈ ਕਰਦਾ। ਪਾਂਡਵਾਂ ਦੇ ਕੋਲੋ' ਨਾ ਰਤਾ ਓਹ ਡਰਦਾ । ਕੌਰਵਾਂ ਦਾ ਰਾਜਾ ਸ਼ੇਰ ਵਾਂਗ ਗੱਜਦਾ। ਜਾਪਦਾ ਜਿਉਂ ਕਾਲ ਅਗੇ ਅਗੇ ਭਜਦਾ। ਪਾਂਡਵਾਂ ਦਾ ਖੁਰਾ ਖੋਜ ਵੀ ਮਿਟਾ