(20)
ਮੈਂ ਚਖਾ ਦੇਵਾਂ ਪਾਪੀ ਦੁਰਯੋਧਨੇ ਨੂੰ ਰੱਤ ਉਹਦੀ ਪੀ ਕੇ ਰਜਾਂ ਦਿਲ ਮੇਰਾ ਚਾਂਹਵਦਾ। ਜਿਹੜੇ ਪੱਟ ਉਤੇ ਉਹ ਬਠਾਲੇਗਾ ਦਰੋਪਤੀ ਨੂੰ ਵੇਖ ਲਿਉਂ ਕਿਵੇਂ ਮੈਂ ਉਹ ਤੋੜਕੇ ਵਿਖਾਂਵਦਾ। ਬੇਇੱਜ਼ਤੀ ਨਾ ਹੋਣ ਦੇਣੀ ਸਭਾ ਵਿਚ ਦਰੋਪਤੀ ਦੀ ਆਨ ਸ਼ਾਨ ਉਤੋਂ ਜਾਨ ਆਪਣੀ ਘੁਮਾਂਵਦਾ। ਪੰਜੇ ਹੀ ਭਰਾ ਭਾਵੇਂ ਜੂਏ ਵਿਚ ਹਾਰੇ ਗਏ, ਕੌਣ ਦੱਸ ਨਾਰੀਆਂ ਦੀ ਬੇਇਜ਼ਤੀ ਕਰਾਂਵਦਾ। ਸਾਡੇ ਪੰਜਾਂ ਜੀਊਂਦਿਆਂ ਦੇ ਦਰੋਪਤੀ ਨੰਗਨ ਹੋਵੇ ਵਿਚ ਦਰਬਾਰ ਭੀਮ ਸਭ ਨੂੰ ਸੁਣਾਂਵਦਾ। ਪਾਪੀਆਂ ਨੂੰ ਵਿਚ ਮੈਂ ਜ਼ਮੀਨ ਦੇ ਨਿਘਾਰ ਦੇਵਾਂ 'ਦੁਖੀਆ' ਜੀ ਭੀਮ ਪਿਆ ਕਸਮਾਂ ਸੀ ਖਾਂਵਦਾ।
ਵਡੇ ਭਰਾ ਯੁਧਿਸ਼ਟਰ ਨੇ ਭੀਮ ਸਨ ਨੂੰ ਬੜੇ ਹੌਸਲੇ ਨਾਲ ਸਮਝਾਕੇ ਗੁੱਸਾ ਮੱਠਾ ਕਰਨਾ
ਪੌੜੀ-ਯੁਧਿਸ਼ਟਰ ਨੇ ਆਖਿਆ ਸੁਣ ਭੀਮੇ ਭਾਈ। ਹੁਣ ਨਾ ਇਥੇ ਜਾਂਵਦੀ ਪੇਸ਼ ਸਾਡੀ ਕਾਈ। ਬੱਧੇ ਬੈਠੇ ਧਰਮ ਦੇ ਸਾਨੂੰ ਕੜੀ ਲਗਾਈ। ਵਿਚ ਜੂਏ ਦੇ ਹਾਰ ਗਏ ਅਸੀਂ ਪੰਜੇ ਸਾਈ। ਦੁਰਯੋਧਨ ਨੇ ਅਸਾਂ ਨੂੰ ਲਿਆ ਦਾਸ ਬਣਾਈ। ਮੈਂ ਸਮਝਾਂਵਾ ਤੁਧ ਨੂੰ ਨਾ ਕਰੀਂ ਲੜਾਈ। ਹੋ ਕੇ ਬੇਟਾ ਧਰਮ ਦਾ ਕਿਉਂ ਗੁਰਜ ਉਠਾਈ। ਵਿਚ ਸਭਾ ਦੇ ਕਰੀਂ ਨਾ ਜ਼ੋਰਾ ਅਜ਼ਮਾਈ। ਦੁਰਯੋਧਨ ਨੇ ਵੇਖ ਲੈ ਕਚਹਿਰੀ ਲਾਈ। ਉਹ ਬਹਿਕੇ ਉਤੇ ਤਖਤ ਤੇ ਕਰਦਾ ਬਾਦਸ਼ਾਹੀ। ਅਸੀਂ ਨਿਮਾਣੇ ਬਹਿ ਰਹੇ ਅਜ ਨੀਵੀਂ ਪਾਈ। ਉਹਦੀ ਗੁਡੀ ਰੱਬ ਨੇ ਅਕਾਸ਼ ਚੜ੍ਹਾਈ। ਸਾਡੇ ਉਤੇ ਦੁੱਖਾਂ ਦੀ ਹਨੇਰੀ ਛਾਈਂ। ਉਹਨਾਂ ਦੇ ਅਜ ਮੂੰਹਾਂ ਤੇ ਜਾਪੇ ਰੁਸ਼ਨਾਈ। ਸਾਡੇ ਅੱਜ ਮੂੰਹਾਂ ਤੇ ਮੁਰਦੇ ਹਾਣੀ ਆਈ। ਵਿਚ ਦੁਖਾਂ ਦੇ 'ਦੁਖੀਆ' ਨਾ ਬਣੇ ਸਹਾਈ॥
ਭੀਮ ਅਤੇ ਅਰਜਨ ਨੇ ਯੁਧਿਸ਼ਟਰ ਦੀ ਗਲ, ਮੰਨਕੇ ਆਪਣੀਆਂ ਗੁਰਜਾਂ ਜ਼ਮੀਨ ਉਤੇ ਰੱਖ ਦਿਤੀਆਂ।
ਤਰਜ਼-ਪੌੜੀ
ਯੁਧਿਸ਼ਟਰ ਦਾ ਸੁਣਕੇ ਦੋਵੇਂ ਭਾਈ ਗਿਆਨ। ਸ਼ਸਤਰ ਹਥੋਂ