(19)
ਭੁਲਾਏ ਜੀ। ਵੇਖਿਆ ਨਾ ਜਾਵੇ ਹੁੰਦਾ ਅਪਮਾਨ ਜੀ। ਐਸਾ ਹੋਇਆ ਛਿੱਬਾ ਕਦੇ ਨਾ ਜਹਾਨ ਜੀ। ਚੀਰ ਪਿਆ ਉਤਾਰੇ ਪੂਰਾ ਜ਼ੋਰ ਲਾ ਕੇ ਕਰੇਗਾ ਸਹਾਇਤਾ ਭਗਵਾਨ ਆਇਕੇ। ਕਪੜਾ ਦੇ ਢੇਰ ਉਥੇ ਲੱਗ ਜਾਂਵਦੇ। ਪਾਂਡਵਾਂ ਦੇ ਦਿਲ ਵਿਚੋਂ ਘਬਰਾਂਵਦੇ। ਉਂਗਲਾਂ ਮੂੰਹਾਂ ਦੇ ਵਿਚ ਸਾਰੇ ਪਾਂਵਦੇ। ਜ਼ਾਲਮ ਸੀ ਜਦੋਂ ਜ਼ੁਲਮ ਕਮਾਂਵਦੇ। ਚੀਰ ਸੀ ਦਰੋਪਤੀ ਦੇ ਜਦੋਂ ਲਾਂਹਵਦਾ। ਪਥਰਾਂ ਨੂੰ ਵੇਖ ਵੇਖ ਰੋਣ ਆਂਵਦਾ। ਰੁੱਖਾਂ ਤੇ ਪਰਿੰਦੇ ਬੈਠੇ ਕੁਰਲਾਂਵਦੇ। ਦਰੋਪਤੀ ਦੇ ਬਾਰੇ ਰੱਬ ਨੂੰ ਧਿਆਂਵਦੇ। ਸਾਰਿਆਂ ਦੇ ਵਿਚੋਂ ਅਜ ਉੱਡੀ ਲੱਜ ਜੀ। ਪਾਪ ਨੇ ਕਮਾਉਂਦੇ ਪਾਪੀ ਗਜ ਗਜ ਜੀ। ਪਾਪੀ ਦਰਯੋਧਨੇ ਦਾ ਜ਼ੋਰ ਪੈ ਗਿਆ। ਪਾਂਡਵਾਂ ਦੇ ਦਿਲ ਦਾ ਮੁਨਾਰਾ ਢਹਿ ਗਿਆ। ਬਿਦਰ ਜੀ ਬੈਠੇ ਸੀਸ ਨੂੰ ਝੁਕਾਇਕੇ। ਭੀਸ਼ਮ ਵੀ ਵੇਖੇ ਨਾ ਨਜ਼ਰ ਚਾਏ ਕੇ। ਕਹਿਤ ਵੇਖ ਰੋਂਦਾ ਸੀ ਦਰੋਣ ਚਾਰੀਆ। ਹਸਤਨਾਪੁਰੀ ਦੇ ਰੋਣ ਨਰ ਨਾਰੀਆਂ। ਆਉਂਦਾ ਨਾ ਤਰਸ ਚੰਦਰੇ ਚੰਡਾਲ ਨੂੰ। ਕੰਬਿਆ ਅੰਬਰ ਵੇਖ ਮੰਦੇ ਹਾਲ ਨੂੰ। ਕੌਰਵਾ ਦਾ ਰਾਜਾ ਕਹਿੰਦਾ ਮੁਖੋਂ ਬੋਲਕੇ। ਦਰੋਪਤੀ ਦੇ ਪੱਤ ਦਸੋ ਖਾਕ ਰੋਲ ਕੇ। ਉਠਿਆ ਦੁਸ਼ਾਸਣ ਸੀ ਛਾਲ ਮਾਰ ਕੇ। ਪੱਲ ਵਿਚ ਦਸਾਂ ਚੀਰ ਮੈਂ ਉਤਾਰ ਕੇ। ਕੌਰਵਾਂ ਦਾ ਰਾਜਾ ਮੱਥੇ ਵੱਟ ਪਾਂਵਦਾ। ਦੂਜੀ ਵਾਰ ਫਿਰ ਹੁਕਮ ਸੁਣਾਂਵਦਾ। ਆ ਗਿਆ ਦੁਸਾਸ਼ਨ ਗੁਸੇ ਦੇ ਵਿਚ ਜੀ। ਦਰੋਪਤੀ ਦੇ ਫੇਰ ਲੈਂਦਾ ਚੀਰ ਖਿੱਚ ਜੀ। ਦਰਬਾਸ਼ੇ ਰਿਸ਼ੀ ਨੂੰ ਧਿਆਉਂਦੀ ਦ੍ਰੋਪਤੀ। ਦੇਵੀ ਦੇਵਤੇ ਵੀ ਮਨਾਉਂਦੀ ਦਰੋਪਤੀ। ਪਾਪੀਆਂ ਦੀ ਜਦੋਂ ਗਈ ਨਹੀਂ ਪੇਸ਼ ਜੀ। ਕੌਰਵਾਂ ਦੇ ਭਾ ਦਾ ਪੈ ਗਿਆ ਕਲੇਸ਼ ਜੀ।
ਦਰੋਪਦੀ ਦੇ ਚੀਰ ਲਾਹੁੰਦੇ ਵੇਖਕੇ ਸਭਾ ਦੇ ਵਿਚ ਬੜੇ ਗੁਸੇ ਨਾਲ ਗੁਰਜ ਉਠਾਕੇ ਇਉਂ ਕਹਿਣ
ਕਬਿਤ-ਦਰੋਪਤੀ ਤੇ ਕਹਿਰ ਹੁੰਦਾ ਵੇਖ ਕੇ ਹੀ ਭੀਮ ਯੋਧਾ, ਪੰਜਾਂ ਹੀ ਭਰਾਵਾਂ ਸਾਹਵੇਂ ਆਖਕੇ ਸੁਣਾਂਵਦਾ। ਝੱਲਿਆ ਨਾ ਜਾਵੇ ਦੁਖ ਮੇਰੇ ਥੀਂ ਦੋਪਤੀ ਦਾ ਭਰੀ ਹੋਈ ਸਭਾ ਵਿਚ ਗੁਰਜ ਉਠਾਂਵਦਾ। ਮਜ਼ਾ