(18)
ਜਹਾਨ ਤੇ ਜਿਨ੍ਹਾਂ ਤੈਨੂੰ ਦੇਣਾ ਮਾਰ। ਤੂੰ ਪਾਪ ਕਮਾਵੇਂ ਪਾਪੀਆਂ ਦਿੱਤਾ ਦਿਲ ਤੋਂ ਰੱਬ ਵਿਸਾਰ। ਤੂੰ ਰੱਖ ਜ਼ਬਾਨ ਸੰਭਾਲ ਕੇ ਕੁਝ ਕਰ ਲੈ ਸੋਚ ਵਿਚਾਰ। ਤੈਨੂੰ ਫਿਟਕਾਂ ਪਾਉਂਦਾ ਜੱਗ ਓਏ ਹੋਰ ਤੇਰਾ ਹੀ ਪਵਾਰ। ਤੇਰੇ ਭੀਸ਼ਮ ਬਿਦਰ ਦਰੋਨ ਵੀ ਤੈਨੂੰ ਲਾਹਨਤ ਪਾਉਣ ਹਜ਼ਾਰੇ। ਮੈਂ ਭਾਰਤ ਮਾਂ ਦੀ ਸ਼ੇਰਨੀ ਤੈਨੂੰ ਮਾਰਾਂਗੀ ਭਬਕਾਰ। ਮੈਂ ਨਾਗਣ ਬਣਕੇ ਡੰਗ ਸਾ ਤੈਨੂੰ ਮਾਰਾਂ ਕਰ ਖੁਵਾਰ। ਜੇ ਤੂੰ ਮੈਥੋਂ ਬੱਚ ਗਿਉਂ ਤੈਨੂੰ ਮਾਰੇ ਕ੍ਰਿਸ਼ਨ ਮੁਰਾਰ। ਮੇਰੇ ਪੰਜ ਪੱਤ ਬੈਠੇ ਵੇਖ ਲੈ ਤੇਰਾ ਫੜਕੇ ਕਰਨ ਸ਼ਿਕਾਰ। ਤੂੰ ਪਿਛੇ ਹੱਟ ਕੇ ਬੇਠ ਜਾ ਕਿਉਂ ਚਾਹੜੋਂ ਸਿਰੀ ਹੁਧਾਰ।
ਦਰਯੋਧਨ ਨੇ ਦਰੋਪਤੀ ਦਾ ਖਰਵਾ ਜਵਾਬ ਸੁਣਕੇ ਦੁਸ਼ਾਸ਼ਣ ਨੂੰ ਚੀਰ ਉਤਾਰਨ ਦਾ ਹੁਕਮ ਦੇਣਾ॥
ਦੋਹਿਰਾ-ਦੁਰਯੋਧਨ ਫਿਰ ਬੋਲਦਾ ਕਰਕੇ ਅੱਖਾਂ ਲਾਲ। ਦੂਤਾਂ ਨੂੰ ਫੁਰਮਾਂਵਦਾ ਨਾ ਕਰੋ ਲਿਹਾਜ਼ ਰਵਾਲ।
ਤਰਜ਼ - (ਕੋਰੜਾ ਛੰਦ)
ਜਦੋਂ ਦੁਸ਼ਾਸਣੇ ਨੇ ਸੁਣੀਂ ਗਲ ਓਏ। ਝੱਟ ਦੌੜਾ ਆਇਆ ਨਾਹੀਂ ਲਾਇਆ ਪੱਲ ਓਏ। ਝਗੜਾ ਮੁਕਾਵਾਂ ਪਾਂਡਵਾਂ ਦੀ ਨਾਰ ਦਾ। ਦੇਖ ਲਵਾਂ ਜ਼ੋਰ ਲੂੰਮੜੀ ਮਕਾਰ ਦਾ। ਦਰੋਪਤੀ ਨੂੰ ਦੇਵਾਂ ਪੱਟ ਤੇ ਬਹਾਲ ਮੈਂ। ਕਰਕੇ ਵਿਖਾਵਾਂ ਇਹਦਾ ਮੰਦਾ ਹਾਲ ਮੈਂ। ਦ੍ਰੋਪਤੀ ਖਲੋਤੀ ਵਿਚ ਦਰਬਾਰ ਉਏ। ਲਾਉਣ ਲੱਗਾ ਚੀਰ ਵੱਡਾ ਬਦਕਾਰ ਉਏ। ਸਿਰ ਉਤੋਂ ਧੂਹਕੇ ਸਾਹੜੀ ਨੂੰ ਉਤਾਰਦਾ। ਜ਼ਰਾ ਜਿੰਨਾ ਦਿਲ ਵਿਚ ਨਾ ਵਿਚਾਰਦਾ। ਪਾਂਡਵਾਂ ਦਾ ਖੌਫ ਦਿਲ ਤੋਂ ਭੁਲਾਂਵਦਾ। ਭਾਣਾ ਕਰਤਾਰ ਕੀ ਹੈ ਵਰਤਾਂਵਦਾ। ਵਿਚੇ ਵਿਚ ਗੁਸਾ ਪਾਂਡੋ ਬੈਠੇ ਪੀਂਵਦੇ। ਸਭਾ ਵਿਚ ਅਜ ਅਸੀਂ ਮਰੋ ਜੀਂਵਦੇ। ਭੀਸ਼ਮ ਦਰੋਣ ਬੈਠੇ ਸਿਰ ਸੁਟ ਕੇ। ਬਿਦਰ ਨਾ ਵੇਖੇ ਉਤਾਂਹ ਅੱਖ ਪੁਟ ਕੇ। ਦੁਸ਼ਾਸ਼ਣ ਦ੍ਰੋਪਤੀ ਤੇ ਪਏ ਆਣ ਜੀ। ਭੀਮ ਦੇ ਕਲੇਜੇ ਉਤੇ ਪੈਂਦੇ ਬਾਣ ਜੀ ਦੁਸ਼ਟ ਦਰੋਪਤੀ ਦੇ ਚੀਰ ਲਾਹੇ ਜੀ। ਪਾਂਡਵਾਂ ਦਾ ਖੌਫ ਦਿਲ ਤੋਂ