ਪੰਨਾ:ਦਰੋਪਤੀ ਦੀ ਪੁਕਾਰ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(17)

ਜਵਾਬ ਦਿੱਤਾ ਉਸਨੂੰ ਕਰਨ ਯੋਧੇ ਕੰਨ ਕਰ ਮੇਰੇ ਵਲ ਤੈਨੂੰ ਮੈਂ ਸੁਣਾਂਵਦਾ ਕੀਤੀ ਸੀ ਦਰੋਪਤੀ ਨੇ ਹਾਸੀ ਦੁਰਯੋਧਨੇ ਨੂੰ ਉਸਦਾ ਹੀ ਸਿਲਾ ਭਗਵਾਨ ਹੈ ਦਿਵਾਂਵਦਾ। ਬੱਚਿਆਂ ਦੇ ਵਾਂਗ ਐਵੇਂ ਗੱਲਾਂ ਕਰ ਛੱਡੀਆਂ ਤੂੰ, ਸਾਡਿਆਂ ਦਿਲਾਂ ਦੇ ਉਤੇ ਕਾਹਨੂੰ ਚੋਟਾਂ ਲਾਂਵਦਾ। ਚਲਾ ਜਾਂ ਸਭਾ ਦੇ ਵਿਚੋਂ ਉੱਠਕੇ ਤੁਰੰਤ ਭਾਈ। 'ਦੁਖੀਆ' ਜੇ ਜਾਨ ਆਪਣੀ ਦੀ ਭਲੀ ਚਾਂਹਵਦਾ॥

ਵਿਕਰਣ ਦੀ ਦਰਯੋਧਨ ਨੇ ਨਾ ਮੰਨਣੀ ਅਤੇ ਸਭਾ ਵਿਚ ਦਰੋਪਤੀ ਨੂੰ ਮੰਗਾ ਕੇ ਇਉਂ ਕਹਿਣਾ।

ਮਿਰਜ਼ਾ-ਦੁਰਯੋਧਨ ਫਿਰ ਬੋਲਿਆ ਹੋਕੇ ਬੜਾ ਹੈਰਾਨ। ਸੁਣ ਲੈ ਗੱਲ ਦ੍ਰੋਪਤੀ ਤੂੰ ਮੇਰੀ ਨਾਲ ਧਿਆਨ। ਮੈਂ ਅੰਨ੍ਹਾਂ ਰਾਜਾ ਹੋ ਗਿਆ ਹੁਣ ਮੇਰੀ ਸ਼ਕਲ ਪਛਾਣ। ਤੂੰ ਹਾਸੀ ਕੀਤੀ ਜਾਣਕੇ, ਤੂੰ ਕਰਕੇ ਵੱਡਾ ਮਾਣ। ਸਭਨਾਂ ਤਾਈਂ ਆਖਿਆ, ਕੈਰੋਂ ਅੰਧੇ ਦੀ ਸੰਤਾਨ। ਅਜ ਮੈਂ ਤੇਰੀ ਪੱਤ ਨੂੰ ਲਗਾ ਮਿੱਟੀ ਵਿਚ ਮਿਲਾਣ। ਨੰਗੀ ਕਰਾਂਗਾ ਵਿਚ ਦਰਬਾਰ ਦੇ, ਤੇਰੀ ਰੋਲ ਦਿਆਂਗਾ ਸ਼ਾਨ। ਤੈਨੂੰ ਪੱਟ ਦੇ ਉਤੇ ਬਿਠਾਲ ਲਾਂ, ਫਿਰ ਵੇਖੇ ਕੁਲ ਜਹਾਨ। ਤੈਨੂੰ ਕਹਿੰਦਾ ਹਾਂ ਸੁਣ ਦਰੋਪਤੀ ਆ ਬਹਿ ਜਾ ਮੇਰੇ ਪਾਸ। ਤੂੰ ਮਾਣ ਜਿਨ੍ਹਾਂ ਦੀ ਰਖਦੀ ਉਹ ਪੰਜੋ ਮੇਰੇ ਦਾਸ। ਉਹ ਬੈਠੇ ਨੀਵੀਂ ਘੱਤਕੇ, ਨਾ ਵੇਖਣ ਉਤਾਂਹ ਆਕਾਸ਼। ਹੁਣ ਦਾਸੀ ਤੂੰ ਵੀ ਅਸਾਂ ਦੀ ਕੁਝ ਦਿਲ ਵਿਚ ਕਰ ਕਿਆਸ। ਹੁਣ ਕਰਕੇ ਤੇਰੀ ਬੇ-ਇਜ਼ਤੀ ਮੈਂ ਦਿਲ ਦੀ ਮਿਟਾਵਾਂ ਪਿਆਸ। ਤੇਰੇ ਸਾਰੇ ਚੀਰ ਉਤਾਰਕੇ ਫਿਰ ਕਰ ਲਾਂ ਖੂਬ ਹੁਲਾਸ। ਜਦੋਂ ਸਾਰੇ ਕਪੜੇ ਲੱਥ ਗਏ, ਤੈਨੂੰ ਹਸਣ ਆਮ ਤੇ ਖਾਸ।

ਦਰੋਪਤੀ ਨੇ ਦਰਯੋਧਨ ਨੂੰ ਮੂੰਹ ਤੋੜਵਾਂ ਜਵਾਬ ਦੇਣਾ

ਤਰਜ਼-ਮਿਰਜ਼ਾ

ਦੁਰਯੋਧਨ ਨੂੰ ਆਖਦੀ ਹੋ ਸਾਹਵੇਂ ਵਿਚ ਦਰਬਾਰ। ਤੂੰ ਜ਼ੋਰ ਲਗਾ ਲੈ ਆਪਣਾ, ਕਦੇ ਬਣਾਂ ਨਾ ਤੇਰੀ ਨਾਰ। ਮੇਰੇ ਜੀਉਂਦੇ ਪੱਤ