ਪੰਨਾ:ਦਰੋਪਤੀ ਦੀ ਪੁਕਾਰ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(14)

ਏਡਾ ਲਾਓ ਆਪਣੇ ਧਰਮ ਨੂੰ ਲੀਕ ਨਾਹੀਂ। ਹੱਥ ਜੋੜ ਮੈਂ ਤੁਸਾਂ ਨੂੰ ਆਖਦੀ ਹਾਂ ਜ਼ਰਾ ਮੇਰੇ ਉਤੇ ਤਰਸ ਖਾਵਣਾ ਈਂ। ਵਿਚ ਸਭਾ ਦੇ ਸੌਹਰੇ ਤੇ ਜੇਠ ਬੈਠੇ ਮੇਰਾ ਠੀਕ ਨਾਹੀਂ ਉਥੇ ਜਾਵਣਾ ਈਂ। ਭਾਵੇਂ ਮੈਂ ਹਾਂ ਵਾਸੀ ਦੁਰਯੋਧਨੇ ਦੇ, ਕਰਾਵਣਾ ਈਂ। ਕਰੋ ਮੁਆਫ ਜੋ ਹੋਈ ਖਤਾ ਮੈਥੀਂ ਆਕੇ ਕਿਸੇ ਨੇ ਨਾ ਬਚਾਵਣਾ ਈਂ। ਮੈਨੂੰ ਵਿਚ ਦਰਬਾਰ ਲੈ ਜਾ ਕੇ ਤੇ, ਝੱਗੜਾ ਕਾਸਨੂੰ ਦਸ ਵਧਾਵਣਾ ਈਂ। ਬੇਰਾਂ ਡੁਲ੍ਹਿਆਂ ਦਾ ਕੁਝ ਵਿਗੜਿਆ ਨਾ, ਵਕਤ ਗਿਆ ਹਥੋਂ ਫਿਰ ਨਾ ਆਵਣਾ ਈਂ।

(ਦੁਸ਼ਾਸਣ)

ਤਰਜ਼-ਸਾਕਾ

ਤੈਨੂੰ ਕਦੇ ਨਾ ਛੱਡਕੇ ਮੈਂ ਖਾਲੀ ਜਾਵਾਂ। ਨਾ ਮੈਂ ਐਡੇ ਨਾਂ ਨੂੰ ਕਦੇ ਲਾਜ ਲਗਾਵਾਂ। ਆਪਣੇ ਵਡੇ ਭਾਈ ਦਾ ਮੈਂ ਹੁਕਮ ਬਜਾਵਾਂ। ਤੇਰੀ ਸੂਰਤ ਵੇਖਕੇ ਨਾ ਚਿਤ ਡੁਲ੍ਹਾਵਾਂ। ਮੈਂ ਅੰਜਾਨਾ ਬਾਲ ਨਹੀਂ ਝਾਸੇ ਵਿਚ ਆਵਾਂ। ਛੱਡ ਕੇ ਮੂਲ ਨਾ ਜਾਵਨਾ ਮੈਂ ਕਸਮਾਂ ਖਾਵਾਂ। ਤੈਨੂੰ ਵਿੱਚ ਦਰਬਾਰ ਦੇ ਜ਼ਰੂਰ ਪਹੁੰਚਾਵਾਂ। ਸਾੜੀ ਤੇਰੀ ਸਭਾ ਵਿੱਚ ਜ਼ਰੂਰ ਲਹਾਵਾਂ। ਕੀਤਾ ਕੌਲ ਜ਼ੁਬਾਨ ਥੀਂ ਮੈਂ ਤੋੜ ਨਿਭਾਵਾਂ। ਨ ਮੈਂ ਵੇਖਾਂ ਤੇਰੀਆਂ ਹੁਣ ਐਡ ਅਦਾਵਾਂ। ਨਾ ਮੇਰਾ ਕੁਝ ਖੋਹਦੀਆਂ ਇਹ ਤੇਰੀਆਂ ਬਾਹਵਾਂ। ਨਾ ਮੇਰਾ ਦਿਲ ਢਾਉਂਦੀਆਂ ਇਹ ਤੇਰੀਆਂ ਹਾਵਾ। ਨਾ ਇਹ ਗੱਲਾਂ ਪਹੁੰਦੀਆਂ ਦਿਲ ਨੂੰ ਸਮਝਾਵਾਂ। ਵਿਚ ਸਭਾ ਲੈ ਜਾਵਣ ਤੈਨੂੰ ਪਾਸ ਭਰਾਵਾਂ। ਨਾ ਮੈਂ ਚਲਣ ਦੇਵਣੀ ਤੇਰੀ ਚਿੱਤਰਾਈ। ਹੋ ਜਾ ਝੱਟ ਤਿਆਰ ਤੂੰ ਕਿਉਂ ਦੇਰ ਲਗਾਈ। ਮੇਰੀਆਂ ਗਲਾਂ ਸਿਧੀਆਂ ਤੈਨੂੰ ਸਮਝ ਨਾ ਆਈ। ਨਾਲ ਸ਼ਤਾਬੀ ਜਾਵਣਾ ਦਰਬਾਰੇ ਸਾਈ। ਕਿਹੜੀ ਗਲੋਂ ਨਾਲ ਤੂੰ ਮੇਰੇ ਤੁਰਦੀ ਨਾਈਂ। ਉਥੇ ਜਾ ਕਸੂਰ ਦੀ ਤੈਨੂੰ ਮਿਲੇ ਸਜਾਈ। ਤੈਨੂੰ ਅਸੀਂ ਸਮਝੀਏ ਸੋਹਣੀ ਭਰਜਾਈ। ਅੱਜ ਤੂੰ ਦਾਸੀ ਅਸਾਂ ਦੀ ਸਚ ਆਖ