ਪੰਨਾ:ਤੱਤੀਆਂ ਬਰਫ਼ਾਂ.pdf/79

ਇਹ ਸਫ਼ਾ ਪ੍ਰਮਾਣਿਤ ਹੈ



(੭੪)

ਮਥਾ ਗੁਰ ਦਰਬਾਰ ਜਾਏ ਕਰ ਲੈਣ ਟਕਾਈ।
ਕਰਦੇ ਫਿਰ ਸਸਕਾਰ ਵਾਹਿਗੁਰੂ ਫਤਹ ਗਜਾਈ।
ਧੰਨ ਜਨੇਂਦੀ ਮਾਓਂ ਓਹਨਾਂ ਦੀ ਧੰਨ ਕਮਾਈ।

ਕੌਮੀ ਅਵਾਜ


ਰੇਲ, ਰੋਲ ਹੋਵੇ ਅੜੀਏ ਜਿੰਦ ਡਾਢੀ,
ਰੇਲ ਰੋਲ ਮਾਰੇ ਕਿਥੇ ਵੀਰ ਸਾਡੇ।
ਐਹ ਨੀ ਗਡੀਏ, ਗਡੀਏ, ਚੀਤ ਕਿਥੇ,
ਦਿਤੇ ਖੋਲ੍ਹ ਨੀ ਜਿਗਰ ਦੇ ਚੀਰ ਸਾਡੇ।
ਐ ਟਰੇਨ, ਤੂੰ ਟੁਰੇਂ ਨਾ ਹੋਸ਼ ਕਰਕੇ,
ਦਿਸਣ ਸਾਹਮਣੇ ਨਹੀਂ ਓਹ ਬੀਰ ਸਾਡੇ।
ਐਵੇਂ ਇੰਞਨਾਂ ਇੰਝ ਨਾਂ ਕਰਨ ਚੰਗਾ,
ਲੇਖੇ ਹੋਣਗੇ ਰੋਜ਼ ਅਖੀਰ ਸਾਡੇ।

ਉਤਰ ਇੰਞਨ


ਐ ਕੌਮ ਨਾ ਮੁਝ ਤੇ ਖਫਾ ਹੋਵੀਂ,
ਏਸ ਵਿਚ ਨਾ ਏਡ ਤਕਸੀਰ ਮੇਰੀ।
ਚਰਚਾ ਵਿਚ ਜਹਾਨ ਕੁਰਬਾਨੀਆਂ ਦੀ,
ਨਹੀਂ ਸੀ ਮੰਨਦੀ ਗਲ ਜ਼ਮੀਰ ਮੇਰੀ।
ਮੈਨੂੰ ਮਾਨ ਸੀ ਕੌਣ ਨਾ ਡੋਲਦਾ ਏ,
ਦਹਿਸ਼ਤ ਵੇਖ ਨਾ ਹੋਵੇ ਦਲਗੀਰ ਮੇਰੀ।
ਤੇਰੀ ਪਰਖ ਖਾਤਰ ਪੰਜੇ ਸਾਹਿਬ ਵਲੇ,
ਪਹੁੰਚ ਗਈ ਅਡੋਲ ਨਜ਼ੀਰ ਮੇਰੀ।
ਮੇਰਾ ਟੁਟਿਆ ਮਾਨ ਹੈਰਾਨ ਹੋਇਆ,
ਤੇਰੀ ਵੇਖਕੇ ਸਿਦਕ ਦੀ ਕਾਰ ਏਥੇ।
ਕਿਰਤੀ ਵਲੀ ਵਾਂਗੂੰ ਭਾਵੇਂ ਬਲੀ ਸਾਂ ਮੈਂ,
ਖਲਾ ਆਪਣੇ ਜ਼ੋਰ ਨੂੰ ਹਾਰ ਏਥੇ।