ਪੰਨਾ:ਤੱਤੀਆਂ ਬਰਫ਼ਾਂ.pdf/75

ਇਹ ਸਫ਼ਾ ਪ੍ਰਮਾਣਿਤ ਹੈ

(੭੦)

ਪਰ ਅਜ ਚੰਦਾਂ ਉਹਦਿਆਂ ਲੋਹਾਂ ਤਪਾਈਆਂ ਕਿਸਤਰਾਂ।
ਰੇਤਾਂ ਦੇ ਨਾਲੋਂ ਲਾਲ ਕਰ ਅਖ ਵਖਾਈਆਂ ਕਿਸਤਰਾਂ।
ਦੇਗਾਂ ਮੁਕਾਈਆਂ ਕਿਸਤਰਾਂ ਤੇ ਖੁਹਾਈਆਂ ਕਿਸਤਰਾਂ।
ਓਸੇ ਦੇ ਗੁਰ ਅਸਥਾਨ ਤੇ ਧੂੜਾਂ ਧੁਮਾਈਆਂ ਕਿਸਤਰਾਂ।

ਅੰਗਰੇਜ਼ੀ ਰਾਜ ਦੇ ਜ਼ੁਲਮ

ਵਾਲੀ ਜਿਦ੍ਹੇ ਨੇ ਅਮਲ ਦੇ ਵਿਚ ਕਰਕੇ,
ਹਦ ਵਧ ਤੋਂ ਵਧ ਮੁਕਾਈ ਹੋਵੇ।
ਜਿਦ੍ਹੇ ਛੋਟਿਆਂ ਬਚੀਆਂ ਬਚਿਆਂ ਨੇ,
ਅਗੇ ਜ਼ੁਲਮ ਨਾਂ ਧੌਨ ਝੁਕਾਈ ਹੋਵੇ।
ਜਿਦ੍ਹੇ ਇਕ ਜਰਨੈਲ ਦੀ ਅੱਜ ਤੋੜੀ,
ਪਈ ਵਿਚ ਅਫਗਾਨ ਦੁਹਾਈ ਹੋਵੇ।
ਜਿਦ੍ਹੇ ਰਾਜਿਆਂ ਗੁਰੂ ਸਵਾਰਿਆਂ ਨੇ,
ਫਤੇ ਚੜੇ ਦਰਯਾਵਾਂ ਤੇ ਪਾਈ ਹੋਵੇ।
ਉਸ ਕੌਮ ਦੇ ਸੀਸ ਤੇ ਜ਼ਾਲਮਾਂ ਨੇ,
ਕੀਤੇ ਕਿਸਤਰਾਂ ਜ਼ੁਲਮ ਦੇ ਵਾਰ ਵੇਖੋ।
'ਕਿਰਤੀ ਝਲਕੇ ਸੀਸ ਤੇ ਕਸ਼ਟ ਸਾਰੇ,
ਹੋਏ ਸੁਰਖਰੂ ਗੁਰੂ ਦਰਬਾਰ ਵੇਖੋ।

(ਗੁਰੂ ਕੇ ਬਾਗ ਤੋਂ ਕੈਦੀ ਅਟਕ ਜੇਹਲ ਨੂੰ ਭੇਜਣੇ)

ਪਉੜੀ- ਗੁਰੂ ਬਾਗ ਤੋਂ ਕੈਦ ਕਰ ਜਾਂ ਸਿੰਘ ਲਜਾਂਦੇ।
ਰਾਵਲ ਪਿੰਡੀ ਜੇਹਲ ਨੂੰ ਜਾਂ ਅਟਕ ਪੁਚਾਂਦੇ।
ਪੰਜੇ ਸਾਹਿਬ ਖਾਲਸੇ ਜਦ ਏਹ ਸੁਣ ਪਾਂਦੇ।
ਲੰਗਰ ਦੇਣਾ ਕੈਦੀਆਂ ਇਹ ਮਤਾ ਪਕਾਂਦੇ।
ਜੋ ਜੋ ਸਰਿਆ ਕਿਸੇ ਤੋਂ ਅਰਦਾਸ ਕਰਾਂਦੇ।
ਸੇਵਕ ਸੇਵਾ ਵੰਡ ਕੇ ਸਭ ਖੁਸ਼ੀ ਮਨਾਂਦੇ।