ਪੰਨਾ:ਤੱਤੀਆਂ ਬਰਫ਼ਾਂ.pdf/70

ਇਹ ਸਫ਼ਾ ਪ੍ਰਮਾਣਿਤ ਹੈ

(੬੫)

ਲਗਿਆ ਦੀਵਾਨ ਸਿੰਘ ਬੈਠੇ ਸਾਰੇ ਜੀ।
ਪਾਪੀ ਜੋ ਮਹੰਤ ਕੀਹ ਕਰੇਂਦਾ ਕਾਰੇ ਜੀ।
ਮਾਰ ਦਰਵਾਜੇ ਰਫਲਾਂ ਸੰਬਾਰੀਆਂ।
ਸਿਖੀ ਦੀ ਪ੍ਰਖ ਦੀਆਂ ਆਈਆਂ ਵਾਰੀਆਂ।
ਤਾੜ ਤਾੜ ਗੋਲੀ ਉਤੋਂ ਚਲੀ ਆਣ ਕੇ।
ਬੈਠਗੇ ਸ਼ਹੀਦ ਸਿੰਘ ਛਾਤੀ ਤਾਣ ਕੇ।
ਗੋਦੀ ਗੁਰੂ ਨਾਨਕ ਦੀ ਲਈਆਂ ਤਾਰੀਆਂ।
ਸਿਖੀ ਦੀ ਪ੍ਰਖ ਦੀਆਂ ਆਈਆਂ ਵਾਰੀਆਂ।

ਨਰੈਨੂ ਮਹੰਤ ਦੇ ਜ਼ੁਲਮ


ਜੇਹੜੇ ਹੋਰ ਅੰਦੇਰ ਮਚਾਂਵਦਾ ਏ,
ਪਾਪੀ ਕਿਸਤਰਾਂ ਹੋਏ ਹੁਸ਼ਿਆਰ ਵੇਖੋ।
ਲਛਮਨ ਸਿੰਘ ਨੂੰ ਜੰਡ ਦੇ ਨਾਲ ਬੱਧਾ,
ਅਗ ਲਾਂਵਦਾ ਕਿਵੇਂ ਬਦਕਾਰ ਵੇਖੋ।
ਸੀਸ ਲਾਹਕੇ ਹਥ ਦੇ ਵਿਚ ਫੜਿਆ,
ਚੜਿਆ ਜਾਂਵਦਾ ਘੋੜ ਅਸਵਾਰ ਵੇਖੋ।
ਮੂਹੋਂ ਬੋਲਕੇ ਬੋਲ ਸੁਨਾਂਵਦਾ ਏ,
ਆਹ ਜੇ ਸਿੰਘ ਸੰਧਾ ਜਥੇਦਾਰ ਵੇਖੋ।
ਗਦੀ ਲੈਣ ਆਇਆ ਸਾ ਜੇ ਕੋਲ ਮੇਰੇ
ਕਰਕੇ ਮਾਰਿਆ ਕਿਵੇਂ ਖੁਵਾਰ ਵੇਖੋ।
'ਕਿਰਤੀ' ਜ਼ੁਲਮ ਦੀ ਹਦ ਮੁਕਾ ਦਿੱਤੀ,
ਖੌਫ ਭਲਿਆ ਮਨੋ ਕਰਤਾਰ ਵੇਖੋ।

ਖੂਨ ਦਾ ਹੌਜ਼ ਭਰਨਾ


ਹਰੀ ਦਾਸ ਇਕ ਸਾਧ ਦਾ ਚੇਲੜਾ ਸੀ,
ਵੇਖੋ ਓਸ ਕੀ ਜ਼ੁਲਮ ਕਮਾਇਆ ਸੀ।
ਪਕਾ ਹੌਜ ਜੋ ਬੂਹੇ ਦੇ ਨਾਲ ਬੰਨਿਆਂ,
ਖਾਤਰ ਏਸਨੇ ਤਦੋਂ ਬਨਵਾਇਆ ਸੀ।