ਪੰਨਾ:ਤੱਤੀਆਂ ਬਰਫ਼ਾਂ.pdf/66

ਇਹ ਸਫ਼ਾ ਪ੍ਰਮਾਣਿਤ ਹੈ



(੬੧)

ਲਗੇ ਪਲਕ ਅੰਦਰ ਫੇਰ ਮੁਰਦਿਆਂ ਦੇ,
ਗੋਲੀ ਵਸਦੀ ਮੇਂਗਲਾ ਧਾਰ ਸਾਹਵੇਂ।
ਕਿਸੇ ਜ਼ਰਾ ਨਾ ਮੂਲ ਪਛਾਨ ਕੀਤੀ,
ਬੁਰਾ ਭਲਾ ਏਥੇ ਬਿਰਦ ਬਾਲ ਕੇਹੜਾ।
ਹੋਣੀ ਵਰਤ ਗਈ ਝਟ ਪੰਜਾਬ ਉਤੇ,
ਫੜੀ ਜ਼ਾਲਮਾਂ ਹਬ ਕਟਾਰ ਸਾਹਵੇਂ।
ਜਦੋਂ ਬਦਸ਼ਾਹਾਂ ਦੇ ਹਥੋਂ ਵਾਰ ਹੋਵੇ,
ਰਹਿ ਜਾਂਵਦਾ ਪਿਛਾ ਸਵਾਲ ਕੇਹੜਾ।
ਘੁੰਡ ਚੁਕ ਕੇ ਥੁਕ ਦੇ ਮੁਖ ਉਤੇ,
ਅਤੇ ਟੋਰਦੇ ਢਿਡ ਦੇ ਭਾਰ ਸਾਹਵੇਂ।
'ਕਿਰਤੀ' ਤੜਫਿਆ ਵੇਖਕੇ ਦੇਸ ਸਾਰਾ,
ਝਲੇ ਜ਼ੁਲਮ ਤੇ ਸਿਤਮ ਦੀ ਝਾਲ ਕੇਹੜਾ।
ਇਕ ਪਾਸੇ ਮਾਰਸ਼ਲਾ ਦੇ ਜ਼ੁਲਮਾਂ ਨਾਲ ਦੇਸ ਦੁਖੀ ਹੋਇਆ ਸੀ
ਦੂਜੇ ਪਾਸੇ ਗੁਰਦ੍ਵਾਰਾ ਸੁਧਾਰ ਦੀ ਵਰੋਧਤਾ ਕਰਨ ਕਰਕੇ
ਸਿਖਾਂ ਤੇ ਅੰਗਰੇਜ਼ਾਂ ਦੀ ਵਡੀ ਟਕਰ ਹੋ ਗਈ। ਪੰਥ ਜਗਾਵਾ ਗੀਤ
ਕਿਉਂ ਸਤਾ ਏਂ ਚਾਦਰ ਤਾਨ ਪੰਥਾ ਸੂਰਮਿਆਂ
ਗਫਲਤ ਵਾਲੀ ਨੀਂਦਰ ਆਈ, ਜਿਸ ਨੇ ਤੇਰੀ ਸੁਰਤ ਭੁਲਾਈ।
ਫੁਟ ਹੋਰਾਂ ਨੇ ਲੁਟ ਮਚਾਈ, ਸੁਤੇ ਸਭ ਦਰਬਾਨ ਪੰਥਾ ਸੂਰਮਿਆਂ।
ਬਿਲੀਆਂ ਚੂਹੇ ਹੋਏ ਦਵਾਲੇ, ਪੀ ਗਏ ਦੁਧ ਰੋਹੜ ਗਏ ਦਾ ਦਾਲੇ।
ਅਜੇ ਨਾ ਕੋਈ ਸੁਰਤ ਸੰਭਾਲੇ, ਏਹ ਲੀਡਰ ਬਧਵਾਨ ਪੰਥਾ:
ਸੇਵਾ ਦੀ ਥਾਂ ਚੌਧਰ ਆਈ,ਕਛੜ ਚਾਇਆ ਮਾਇਆ ਮਾਈ।
ਧੜਿਆ ਦੀ ਚਾ ਧੂੜ ਧਮਾਈ, ਅਖੀ ਘਟਾ ਪਾਨ ਪੱਥਾ:
ਜੋ ਗੁਰ ਮੰਦਰ ਸਨ ਬਚਾਨੇ, ਉਹ ਬੁਰਛਾ ਗਰਦਾ ਹਥ ਆਨੇ।
ਲੋਕੀ ਤਾਂ ਹੁਣ ਮਾਰਨ ਤਾਹਨੇ, ਸਣਕੇ ਜਰੇ ਨਾ ਜਾਨ ਪੰਥਾ:
ਏਸ ਫੁਟ ਦੇ ਕੀਤੇ ਕਾਰੇ, ਦਿਲ ਦਰਦੀ ਕੋਈ ਨਹੀਂ ਸਹਾਰੇ।
ਨਾਂ 'ਕਿਰਤੀ' ਗਿਣ ਕੇ ਸਾਰੇ, ਹੋ ਰਹੇ ਜੋ ਨੁਕਸਾਨ ਪੰਥਾ: