ਪੰਨਾ:ਤੱਤੀਆਂ ਬਰਫ਼ਾਂ.pdf/6

ਇਹ ਸਫ਼ਾ ਪ੍ਰਮਾਣਿਤ ਹੈ

ਸਾਡਾ ਸਮਾਜ ਤੇ ਧਰਮ

ਧਰਮ ਇਕ ਮਨੁਖ ਦਾ ਸਚਾ ਹਮਦਰਦ ਤੇ ਸਾਥੀ ਸੀ ਤੇ ਧਰਮ ਦਾ ਦੂਜਾ ਨਾਮ ਕੋਈ ਅਸੂਲ ਧਾਰਨ ਕਰਨਾ ਸੀ, ਜਿਸ ਆਦਮੀ ਦਾ ਆਪਣਾ ਅਸੂਲ ਹੀ ਕੋਈ ਨਾ ਰਹੇ ਉਹ ਬੇਅਸੂਲਾ ਆਦਮੀ ਮਛੀ ਵਾਂਗਰ ਸਾਰਾ ਜਲ ਗੰਦਾ ਕਰਕੇ ਬਦਬੂਦਾਰ ਬਣਾ ਦੇਵੇਗਾ। ਜਦੋਂ ਅਸੂਲਹੀਨ ਆਦਮੀ ਦੇ ਵਿਹਾਰ ਵਲ ਤਕਾਂਗੇ ਤਾਂ ਕੁਦਰਤੀ ਉਹ ਭੀ ਗੰਦਾ ਹੀ ਹੋਵੇਗਾ ਕਿਉਂਕਿ ਧਰਮ ਅਸੂਲ ਦੀ ਪਾਬੰਧੀ ਬਿਨਾਂ ਮਨੁਖ ਦਾ ਵਿਹਾਰ ਕਦੇ ਚੰਗਾ ਨਹੀਂ ਹੋ ਸਕਦਾ। ਜਦੋਂ ਵਿਹਾਚ ਗੰਦਾ ਹੋ ਗਿਆ ਤਾਂ ਉਸ ਤੋਂ ਉਤਪਨ ਕੀਤਾ ਅਹਾਰ ਕਿਸਤਰਾਂ ਸ਼ੁਧ ਹੋਵੇਗਾ, ਬੁਰੇ ਤਰੀਕੇ ਨਾਲ ਕਮਾਇਆ ਧਨ ਕਦੇ ਚੰਗੇ ਥਾਂ ਵਰਤਿਆ ਨਹੀਂ ਜਾ ਸਕਦਾ, ਨਾ ਹੀ ਫਲਦਾਇਕ ਹੋ ਸਕਦਾ ਹੈ। ਹੁਣ ਉਹ ਅਹਾਰ ਖਾਣ ਵਾਲੇ ਦੀ ਆਤਮਾਂ ਨੂੰ ਕਿਵੇਂ ਸਾਫ ਰਖ ਸਕਦਾ ਹੈ। ਸਗੋਂ-

ਬਾਬਾ ਸੋ ਖਾਣਾ ਖੁਸ਼ੀ ਖੁਵਾਰ॥
ਜਿਤ ਖਾਧੇ ਤਨ ਪੀੜੀਏ ਮਨ ਮੇਂ ਚਲੇ ਵਕਾਰ॥

ਉਹ ਤੇ ਵਿਕਾਰ ਪੈਦਾ ਕਰੇਗਾ, ਤੇ ਵਿਕਾਰੀ ਮਨ ਕਿਵੇਂ ਸੁਖ ਦਾ ਕਾਰਨ ਬਣ ਸਕੇਗਾ, ਉਲਟਾ ਅਹਾਰ ਤੋਂ ਜੋ ਭਾਵ ਬੁਧੀ ਤੇ ਪੈਣਾ ਹੈ, ਉਸ ਤੋਂ ਬਣਨਾ ਹੈ ਵਿਚਾਰ। ਕੌਣ ਕਹਿ ਸਕਦਾ ਹੈ ਏਸ ਤਰਾਂ ਦੇ ਅਹਾਰ ਤੋਂ ਉਤਪਨ ਹੋਏ ਵਿਚਾਰ ਸੁਖਦਾ ਕਾਰਨ ਹੋ ਸਕਦੇ ਹਨ।

ਐਸੇ ਬੁਰੇ ਵਿਚਾਰਾਂ ਤੋਂ ਜੋ ਦੁਬਿਧਾ ਜਾਂ ਆਧੀਆਂ ਉਪਾਧੀਆਂ ਹੋਣਗੀਆਂ ਅਵਸ਼ ਹੀ ਸਮਾਜ ਵਾਸਤੇ ਦੁਖ ਦਾ ਕਾਰਨ ਬਣਨਗੀਆਂ।