ਪੰਨਾ:ਤੱਤੀਆਂ ਬਰਫ਼ਾਂ.pdf/52

ਇਹ ਸਫ਼ਾ ਪ੍ਰਮਾਣਿਤ ਹੈ

(੪੭)

ਵੇਲੇ ਏਸ ਜਾਂ ਦੇਸ ਤੇ ਕੈਹਰ ਹੋਵੇ,
ਤਰਸ ਕਿਵੇਂ ਨਾ ਤੁਧ ਨੂੰ ਆਇਆ ਏ।
ਮਨ ਵਿਚ ਵੈਰਾਗ ਨਹੀਂ ਖੁਸ਼ਕ ਚੰਗਾ,
ਜੇਕਰ ਸਾਧ ਦਾ ਸਾਂਗ ਬਨਾਇਆ ਏ।
ਸੇਵਾ ਏਹੀ ਹੈ ਦੇਸ਼ ਦੀ ਕਰੋ ਸੇਵਾ,
ਜੇਕਰ ਸਚ ਦੀ ਬੰਦਗੀ ਚਾਹਵਨਾ ਏਂਂ।
‘ਕਿਰਤੀ’ ਜਿਨ੍ਹਾਂ ਦੇ ਘਰਾਂ ਤੋਂ ਰਿਹਾ ਖਾਂਦਾ
ਅਜ ਉਹਨਾਂ ਦਾ ਧਰਮ ਬਚਾਵਨਾ ਏਂ।

ਉਤਰ ਸਾਧ


ਕਿਸੇ ਦਾ ਪਿਆਰ ਧੀਆਂ ਪੁਤਾਂ ਪਰਵਾਰ ਨਾਲ,
ਹੋਂਵਦਾ ਨਾ ਮੂਲ ਜਿਥੋਂ ਕਦੇ ਛੁਟਕਾਰਾ ਏ।
ਕਿਸੇ ਦਾ ਪਿਆਰ ਏਸ ਮਾਇਆ ਬਸੀਆਰ ਨਾਲ,
ਮਾਰ ਮਾਰ ਡੰਗ ਜਿਸ ਕੀਤਾ ਦੁਖੀ ਭਾਰਾ ਏ।
ਕਿਸੇ ਦਾ ਪਿਆਰ ਝੂਠੇ ਰਾਜ ਦੇ ਸਮਾਜ ਨਾਲ,
ਸਾਹਮਣੇ ਜੋ ਦਿਸੇ ਏਹ ਮਦਾਰੀ ਦਾ ਪਟਾਰਾ ਏ।
ਕਿਰਤੀ ਅਮੀਰ ਨੇ ਗਰੀਬ ਤਾਂਈ ਸਾਂਤ ਆਈ,
ਤਾਂਹੀਂ ਅਸਾਂ ਏਸ ਉਤੋਂ ਕੀਤਾ ਚਾ ਕਨਾਰਾ ਏ।

ਜਵਾਬ ਗੁਰੂ ਜੀ


ਕਿਉਂ ਨਾ ਉਹ ਖੁਸ਼ਹਾਲ ਹੋਣ, ਜਿਨਾਂ ਨਾਮ ਮਹਾਂ ਰਸ ਪੀਤਾ।
ਮਾਨਸ ਜਨਮ ਅਮੋਲਕ ਪਾਕੇ, ਸਫਲਾ ਇਸਨੂੰ ਕੀਤਾ।
ਪਰ ਦੁਖ ਸਦਾ ਨਿਵਾਰਨ ਕਾਰਨ, ਕੀਤੇ ਪਰ ਉਪਕਾਰਾ।
'ਕਿਰਤੀ' ਤਰਵਰ ਬਨ ਕੇ ਆਏ, ਜਸ ਜਗਤ ਤੋਂ ਲੀਤਾ।

ਤਨ, ਤਤਾਂ ਤੋਂ ਬਨਿਆ ਤਾਹੀਂ ਸਖੀ ਰਹੇ ਤਤ, ਪਾਏ,
ਜੀਵ, ਈਸ, ਤੋਂ ਬਨਿਆ ਤਾਹੀਂ ਭਗਤੀ ਬਿਨ ਕੁਮਲਾਏ।
ਸ਼ਬਦ, ਸਪਰਸ, ਰੂਪ, ਰਸਰੀਧੀ, ਇਸ ਤਨ ਨੂੰ ਕਲਪਾਂਦੇ,
ਫਿਰ ਭਗਤੀ ਬਿਨ ਕਿਉਂ ਨਾ 'ਕ੍ਰਿਤੀ' ਜੀਵ ਇਦਾਂ ਮਰ ਜਾਏ।