ਪੰਨਾ:ਤੱਤੀਆਂ ਬਰਫ਼ਾਂ.pdf/51

ਇਹ ਸਫ਼ਾ ਪ੍ਰਮਾਣਿਤ ਹੈ

( ੪੬ )

ਚਾਰੇ ਬੀਰ, ਜੋਰ ਅਪਨਾ ਲਗਾਂਵਦੇ,
ਹੋਏ ਸ਼ਰਮਿੰਦੇ ਮੁਖ ਪਏ ਛਪਾਂਵਦੇ।
ਏਨੇ ਚਿਰ ਵਿਚ ਬੰਦਾ ਆਪ ਆਂਵਦਾ,
ਗਰਾਂ ਵਾਲਾ ਤੇਜ ਝਲਿਆ ਨਹੀਂ ਜਾਂਵਦਾ।
ਵੇਖਕੇ ਦਰਸ ਸੀਨਾ ਠਾਰ ਘਤਿਆ,
ਟੁਟ ਗਿਆ ਮਾਨ ਉਡ ਗਈ ਸੜਿਆ।
ਹਥ ਜੋੜ ਚਰਨਾਂ ਤੇ ਸੀਸ ਲਾਂਵਦਾ,
ਗੁਰਾਂ ਵਾਲਾ ਤੇਜ ਝਲਿਆ ਨਹੀਂ ਜਾਂਵਦਾ।
(ਬੇਨਤੀ ਬੰਦਾ ਸਿੰਘ)
ਦੋਵੇਂ ਹਥ ਜੋੜੇ ਪਲਾ ਗਲੇ ਪਾਕੇ,
ਆਖੇ ਖਲਾ ਬੰਦਾ ਗੁਨਾਹਗਾਰ ਹਾਂ ਮੈਂ।
ਮੇਰਾ ਨਾਮ ਬੰਦਾ, ਹਾਂ ਮੈਂ ਤੁਸਾਂ ਸੰਦਾ,
ਗਿਆ ਭੁਲ ਡਾਹਢਾ ਭੁਲਨਹਾਰ ਹਾਂ ਮੈਂ।
ਕਰੋ ਹੁਕਮ ਜੇਹੜਾ ਕਰਾਂ ਕੰਮ ਸੋਈ,
ਜਿਧਰ ਟੋਰਸੋ ਹੁਣੇ ਤਿਆਰ ਹਾਂ ਮੈਂ।
ਤਨ ਮਨ ਅਪਣੀ ਭੇਟ ਚੜਾ ਦਿੱਤਾ,
ਕਰਕੇ ਦਰਸ ਹੋ ਗਿਆ ਬਲਿਹਾਰ ਹਾਂ ਮੈਂ।
ਸੁਣਿਆ ਨਾਮ ਸੀ ਅਜ ਦੀਦਾਰ ਹੋਇਆ,
ਬੇੜਾ ਪਾਰ ਕੀਤਾ ਮੇਰਾ ਆਣ ਕੇਤੇ।
'ਕਿਰਤੀ' ਤਿਵੇਂ ਰਖੋ ਸਿਰ ਤੇ ਹਬ ਮੇਰੇ
ਬੰਦਾ ਆਪਣਾ ਆਪ ਪਛਾਣ ਕੇਤੇ।
ਗੁਰੂ ਜੀ
ਹੈਸੀ ਰਖਨੀ ਨਾਮ ਦੀ ਲਾਜ ਈ,
ਏਥੇ ਛਪ ਡੇਰਾ ਕਾਹਨੂੰ ਲਾਇਆ ਏ।
ਘਟਾ, ਪਾਪ ਦੀ ਜਗ ਤੇ ਛਾਈ ਹੋਈ ਏ
ਕਿਵੇਂ ਜ਼ਾਲਮਾਂ ਜੁਲਮ ਕਮਾਇਆ ਏ।