ਪੰਨਾ:ਤੱਤੀਆਂ ਬਰਫ਼ਾਂ.pdf/39

ਇਹ ਸਫ਼ਾ ਪ੍ਰਮਾਣਿਤ ਹੈ

(੩੪)

ਭੈਣ ਨਸੀਰਾਂ ਨੇ ਚਰਨ ਧੂੜ ਵਾਲੀ ਡਬੀ ਕਢ ਲਿਆਉਨੀ

ਡਬੀ ਚੁਕ ਆਂਦੀ ਚਰਨ ਧੂੜ ਵਾਲੀ,
ਮਥਾ ਟੇਕ ਕੇ ਬੜੇ ਸਤਿਕਾਰ ਸੇੜੀ।
ਆਖੇ ਵੀਰ ਜੀ ਕਟਦੀ ਰੋਗ ਸਾਰੇ,
ਭਾਗਾਂ ਨਾਲ ਜੇ ਮਿਲੇ ਬੀਮਾਰ ਸੇਤੀ।
ਏਸ ਖਾਕ ਨੇ ਕਈਆਂ ਨੂੰ ਪਾਕ ਕੀਤਾ,
ਮਥੇ ਜਿਨਾਂ ਨੇ ਲਾਈ ਪਿਆਰ ਸੇਤੀ।
ਏਸੇ ਧੂੜ ਨੂੰ ਜਾਏਂ ਕੋਹਤੂਰ ਉਤੇ,
'ਮੂਸਾ' ਮੰਗਦਾ ਰਿਹਾ ਦਾਤਾਰ ਸੇਤੀ।
ਏਸ ਸਿਫਤ ਨੇ ਹੀ ਸੈਦ ਖਾਨ ਦੇ ਸੀ,
ਸਾਰੇ ਜਿਸਮ ਅੰਦਰ ਅਗ ਲਾ ਦਿੱਤੀ।
ਕਿਰਤੀ ਖਫਾ ਹੋਕੇ ਤੁਰਤ ਉਠ ਟੁਰਿਆ,
ਫੌਜ ਵਿਚ ਮਦਾਨ ਪੁਚਾ ਦਿਤੀ।

ਸੈਦ ਖਾਂ ਦਾ ਅਨੰਦ ਪੁਰ ਪੁਜਨਾ ਤੇ ਕੌਤਕ ਵੇਖਨਾ


ਸ੍ਰੀ ਦਸਮੇਸ਼ ਜੀ ਕੇਸ ਸੁਕਾਂਵਦੇ ਪਏ,
ਸੈਦ ਖਾਂ ਜਾਂ ਉਤਾਂਹ ਧਿਆਨ ਕੀਤਾ।
ਲਗੇ ਦਾ ਜੀਕੂੰ ਦੁਸ਼ਮਨ ਮਾਰ ਦੇਈਏ,
ਏਹੋ ਸ਼ਰ੍ਹਾ ਸ਼ਰੀਫ ਫਰਮਾਨ ਕੀਤਾ।
ਤੁਰਤ ਜੋੜ ਕੇ ਸ਼ਿਸਤ ਚਲਾਨ ਖਾਤਰ,
ਗੁਰਾਂ ਸਾਹਮਣੇ ਤੀਰ ਕਮਾਨ ਕੀਤਾ।
ਐਪਰ ਵੇਖਿਆ ਕੀ ਭੈਣ ਨਜ਼ਰ ਆਈ,
ਭੁਲੀ ਸੁਰਤ ਤੇ ਸੋਚ ਹੈਰਾਨ ਕੀਤਾ।
ਤੀਰ ਹਿਠਾਂ ਕਰਦਾ ਗੁਰੂ ਨਜ਼ਰ ਆਵੇ,
ਉਤਾਂਹ ਕਰੇ ਤਾਂ ਭੈਣ ਤਸਵੀਰ ਦਿਸੇ।
'ਕਿਰਤੀ' ਖਫਾ ਹੋਵੇ ਕਦੀ ਮਨੋਂ ਆਖੇ,
ਏਹ ਤਾਂ ਸਚ ਪੀਰਾਂ ਸੰਦਾ ਪੀਰ ਦਿਸੇ।