ਪੰਨਾ:ਤੱਤੀਆਂ ਬਰਫ਼ਾਂ.pdf/37

ਇਹ ਸਫ਼ਾ ਪ੍ਰਮਾਣਿਤ ਹੈ

(੩੨)

ਭੰਗਾਣੀ ਦੇ ਪਹਿਲੇ ਜੰਗ ਵਿਚ ਹੀ ਪੀਰ ਬੁੱਧੂ ਸ਼ਾਹ (ਸਢੌਰੇ) ਵਾਲਾ ਆਪਣੇ ਦੋ ਪੁੱਤਰ ਤੇ ਪੰਜ ਸੌ ਮੁਰੀਦ ਗੁਰੂ ਜੀਦੀ ਭੇਟਾ ਕਰ ਚੁਕਾ ਸੀ।
ਉਦੋਂ ਖੁਸ਼ੀ ਦੀ ਰਹੀ ਨਾ ਹਦ ਕੋਈ,
ਬੁਧੂ ਸ਼ਾਹ ਜਾਂ ਫਰਜ਼ ਨਭਾ ਆਇਆ।
ਪਿਆਰੇ ਪਿਤਾ ਦਸਮੇਸ਼ ਦੇ ਚਰਨ ਉਤੇ,
ਸੋਹਨੇ ਪੁਤ ਮੁਰੀਦ ਘੁਆ ਆਇਆ।
ਬਦਲੇ ਏਸ ਦੇ ਚਰਨਾਂ ਦੀ ਧੂੜ ਲੈਕੇ,
ਕੰਨੀ ਬੰਨਕੇ ਪਿਛਾਂ ਨੂੰ ਧਾ ਆਇਆ।
ਪਿਆਰੀ ਇਸਤਰੀ ਦੇ ਮਥੇ ਲਾਨ ਖਾਤਰ,
ਨਾਲ ਸਿਦਕ ਦੇ ਸੀਸ ਝੁਕਾ ਆਇਆ।
ਬੜੇ ਨਾਲ ਪਿਆਰ ਸਤਿਕਾਰ ਉਹਨੂੰ,
ਸਾਂਭ ਰਖਿਆ ਵਿਚ ਅਲਮਾਰੀਆਂ ਦੇ।
ਕਿਰਤੀ ਖੁਸ਼ੀ ਅਨੰਦ ਸੰਨ ਦਿਸਨ,
ਮਾਲਕ ਗੁਰੂ ਕੀਤੇ ਤਾਂ ਭਾਰੀਆਂ ਦੇ।
ਸੈਦ ਖਾਨ ਆਇਆ ਮਿਲਨ ਭੈਣ ਤਾਂਈ,
ਆਖੇ ਤੁਸੀਂ ਕੀਹ ਜ਼ੁਲਮ ਕਮਾ ਬੈਠੇ।
ਖਣੀ ਉਮਰ ਦੀ ਸਾਹਮਣੇ ਅਖੀਆਂ ਦੇ
ਵੇਂਹਦੇ ਵੇਂਹਦਿਆਂ ਆਪ ਲਟਾ ਬੈਠੇ।
ਕਖ ਖਟਿਆ ਨਾ ਝੁਗਾ ਚੌੜ ਹੋਇਆ,
ਹਥੀਂ ਆਪਣੀ ਪੁਤ ਮਰਵਾ ਬੈਠੇ।
ਨਾਲੇ ਸ਼ਰਾਹ ਹਦੀਸ ਦੇ ਉਲਟ ਹੋਕੇ,
ਮਥੇ ਕੁਫਰ ਦਾ ਦਾਗ ਲਵਾ ਬੈਠੇ।
ਜੇਕਰ ਦੀਨ ਤੋਂ ਅਜ ਕੁਰਬਾਨ ਕਰਦੇ,
ਮਨਸਬ ਪਾਂਵਦੇ ਬੜੀ ਜਗੀਰ ਕੋਈ।
ਹੁੰਦਾ ਕਦੀ ਨਾ ਤੁਸਾਂ ਦੀ ਸ਼ਾਨ ਜਿਹਾ,
'ਕਿਰਤੀ' ਧਨੀ ਫਕੀਰ ਤੇ ਪੀਰ ਕੋਈ।