ਪੰਨਾ:ਤੱਤੀਆਂ ਬਰਫ਼ਾਂ.pdf/34

ਇਹ ਸਫ਼ਾ ਪ੍ਰਮਾਣਿਤ ਹੈ

(੨੯)

ਅੰਮ੍ਰਿਤ ਦੀ ਦਾਤ

ਸੋਹਣਾ ਰੋਜ ਵਿਸਾਖੀ ਦਾ ਭਾਗ ਭਰਿਆ,
'ਜਨਮ ਖਾਲਸਾ' ਵਿਚ ਜਹਾਨ ਹੋਇਆ।
ਗੁੜਤੀ ਦੇਣ ਖਾਤਰ ਖੰਡੇ, ਧਾਰ ਵਾਲੀ,
ਆਈਆਂ ਮੁਸ਼ਕਲਾਂ ਕਈ ਹਜ਼ਾਰ ਸਾਹਵੇਂ।
ਤੇਰੀ ਪਰਖ ਖਾਤਰ ਕਲਗੀ-ਵਾਲੜੇ ਨੇ,
ਕੀਤਾ ਹੁਕਮ ਸੀ ਵਿਚ ਦੀਵਾਨ ਆਕੇ।
ਜਿਸਨੇ ਸੀਸ ਦੇਣਾ ਛੇਤੀ ਆਓ ਭਾਈ,
ਪਰਚਾ, ਰਖਆ ਸਾਫ ਉਚਾਰ ਸਾਹਵੇਂ।
ਜਿਨਾਂ ਕਾਇਰ, ਬਣ ਭਲਕ ਨੂੰ ਨਸ ਜਾਣਾ
ਅਜੋ ਨਸ ਜਾਓ ਧੋਖਾ, ਦੇਵਨਾ ਨਾਂ।
ਨਹੀਂ ਤੇ ਸੀਸ, ਦੀ ਫੀਸ, ਦੇ ਪਾਸ ਹੋਵੋ,
ਖਲੇ ਖਿਚ ਕੇ ਹਥ ਤਲਵਾਰ, ਸਾਹਵੇਂ।
ਅਜ ਖਾਲਸਾ, ਪੰਥ ਸਜਾਵਨਾ ਏਂ
ਸ਼ੇਰ, ਗਿਦੜਾਂ ਤਾਈਂ ਬਨਾਵਣਾ ਏਂ।
'ਕਿਰਤੀ' ਲਖਾਂ ਦੇ ਨਾਲ ਲੜਵਣਾ ਏਂ,
ਭਾਵੇਂ ਗੋਲੀਆਂ ਦੀ ਹੋਵੇ ਮਾਰ ਸਾਹਵੇਂ।
ਕਬਿਤ-ਗੁਰੂ ਦਸਮੇਸ਼ ਘਰ ਖਾਲਸੇ ਜਨਮ ਲਿਆ,
ਆਓ ਰਲ ਓਸ ਤਾਈਂ ਦੇਵੀਏ ਵਧਾਈ ਏ।
ਦੁਨੀਆਂ ਦੇ ਲੋਕੀ ਜੋ ਵਧਾਈ ਸਣ ਫੁਲਦੇ ਨੇ
ਧਰਾਂ ਉਤੋਂ ਰੀਤ ਇਹੋ ਜਗ ਦੀ ਤਕਾਈ ਏ।
ਪੁਤਰ ਦੀ ਖੁਸ਼ੀ ਵਿਚ ਹੋਕੇ ਮੇਹਰਬਾਨ ਕਿਤੇ,
ਸਿਖੀ ਦਾਤ ਦਕੇ ਲਵੇ ਚਰਨਾਂ ਤੇ ਲਾਈ ਏ।
'ਕਿਰਤੀ' ਨਾ ਚੰਗਾ ਵੇਲਾ ਏਦੂੰ ਹੋਰ ਲਭਨਾ ਹੈ,
ਖਾਲਸਾ ਜੀ ਗਲ ਇਹੋ ਸਚ ਦੀ ਸਨਾਈ ਏ।