ਪੰਨਾ:ਤੱਤੀਆਂ ਬਰਫ਼ਾਂ.pdf/30

ਇਹ ਸਫ਼ਾ ਪ੍ਰਮਾਣਿਤ ਹੈ

(੨੫)

ਦੇਵੀ ਦੇਵਤੇ ਭੀ ਕਿਧਰੇ ਛੁਪ ਗਏ ਨੇ,
ਸਾਡਾ ਕਿਸੇ ਨੂੰ ਤਰਸ ਨਾ ਆਇਆ ਏ।
ਏਸ ਜਬਰ ਤੇ ਸਿਤਮ ਦੇ ਦੁਖਾਂ ਵਿਚੋਂ,
ਸਾਨੂੰ ਆ ਨਾ ਕਿਸੇ ਛੁਡਾਇਆ ਏ।
ਖਵਰੇ ਪਹੁੰਚਦਾ ਵਿਚ ਦਰਗਾਹ ਨਾਹੀਂ,
ਸਾਡਾ ਚੀਕ ਚਲਾਣ ਕੁਰਲਾਣ ਵਾਲਾ।
ਚਲੋ ਗੁਰੂ ਦਰਬਾਰ ਪੁਕਾਰ ਕਰੀਏ,
ਬਹੁੜੀ ਕਰੇ ਕੋਈ ਭਗਤ ਭਗਵਾਨ ਵਾਲਾ!

(ਪੰਡਤਾਂ ਦਾ ਸਤਿਗੁਰੂ ਜੀ ਦੀ ਸ਼ਰਨ ਔਣਾ)



ਹੋ ਲਾਚਾਰ ਜਾਂ ਗੁਰੂ ਦਰਬਾਰ ਆਏ,
ਭੁਬਾਂ ਮਾਰਕੇ ਹਾਲ ਗੁਜ਼ਾਰਿਆ ਏ।
ਜੇਹੜਾ ਸ਼ਰਨ ਆਵੇ ਉਹਨੂੰ ਕੰਠ ਲਾਣਾ,
ਬਿਰਧ ਆਪਣਾ ਗੁਰਾਂ ਸੰਭਾਰਿਆ ਏ।
ਓਸੇ ਘੜੀ ਧੀਰਜ ਦੇ ਬਹਾਲ ਲੀਤਾ।
ਮੁਖੋਂ ਸੁਖਣ ਨਾ ਕੋਈ ਉਚਾਰਿਆ ਏ।
ਭਾਵੇਂ ਦਿਸਦੇ ਸੀ ਲਖਾਂ ਦੁਖ ਅਗੇ,
ਐਪਰ ਹੌਸਲਾ ਨਾ ਦਿਲੋਂ ਹਾਰਿਆ ਏ।
ਪੁੱਤਰ ਆਪਣੇ ਨੂੰ ਖਾਤਰ ਦੇਸ ਸੇਵਾ,
ਛੋਟੀ ਉਮਰ ਭਾਰੇ ਵਖਤ ਪਾਣ ਵਾਲਾ।
'ਕਿਰਤੀ' ਫਖਰ ਹੋਵੇ ਕਿਉਂ ਨਾ ਖਾਲਸੇ ਨੂੰ,
ਜਿਦਾ ਗੁਰੂ ਹੋਵੇ ਏਡੀ ਸ਼ਾਨ ਵਾਲਾ।

(ਸ੍ਰੀ ਕਲਗੀਧਰ ਜੀ ਦਾ ਪੁਛਨਾ ਤੇ ਸਤਿਗੁਰੂ ਜੀ ਦਾ ਜਵਾਬ)


ਕਾਰਨ ਪੁਛਿਆ ਤਾਂ ਇਹ ਜਵਾਬ ਦਿਤਾ,
ਹੋਵੇ ਕੋਈ ਜੋ ਭਗਤ ਭਗਵਾਨ ਦਾ ਏ।