ਪੰਨਾ:ਤੱਤੀਆਂ ਬਰਫ਼ਾਂ.pdf/24

ਇਹ ਸਫ਼ਾ ਪ੍ਰਮਾਣਿਤ ਹੈ

(੧੯)

ਤਪ ਤੇ ਸਤ ਦੀ ਬਹਾਦਰੀ

ਏਧਰ ਸਮੇਂ ਨੇ ਭੀ ਭਾਵੇਂ ਹਦ ਕੀਤੀ,
ਸਾਥੀ ਧਰਮ ਦੇ ਧਰਮ ਬਚਾਂਵਦੇ ਰਹੇ।
ਤਪ, ਸਤ, ਦੋਵੇਂ ਵੇਲੇ ਨਾਲ ਸੋਹਣਾ,
ਆਪੋ ਆਪਣਾ ਫਰਜ਼ ਨਿਭਾਵਦੇ ਰਹੇ।
ਨੰਗੀ ਸਭਾ ਦੇ ਵਿਚ ਨਾ ਹੋਣ ਦਿਤੀ,
ਜ਼ਾਲਮ ਆਪਣਾ ਜੋਰ ਲਗਾਂਵਦੇ ਰਹੇ।
ਅਰਜਨ ਵੇਖਿਆ ਜਦੋਂ ਹੈਰਾਨ ਹੋਇਆ,
ਗੀਤਾ ਜਹੇ ਗਿਆਨ ਸੁਨਾਂਵਦੇ ਰਹੇ।
ਫਤਹਿ ਪਾਂਡਵਾਂ ਦੀ ਹੋਈ ਜੰਗ ਅੰਦਰ,
ਹਾਰ ਕੈਰਵਾਂ ਤਾਈਂ ਦਵਾਂਵਦੇ ਰਹੇ।
ਗਲਨਾਂ ਪਿਆ ਭਾਵੇਂ ਜਾਕੇ ਬਰਫ ਅੰਦਰ,
ਹਥੋਂ ਸਚ ਨੂੰ ਨਹੀਂ ਤਜਾਂਵਦੇ ਰਹੇ।
ਜਾਕੇ ਚੂਹੜਿਆਂ ਦੇ ਘਰੀਂ ਪਿਆ ਰਹਿਣਾ,
ਹਰੀ ਚੰਦ ਜਹੇ ਧਰਮ ਰਖਾਂਵਦੇ ਰਹੇ।
'ਕਿਰਤੀ' ਜਦੋਂ ਭੀ ਸਮੇਂ ਨੇ ਵਾਰ ਕੀਤਾ,
ਡਾਹਢਾ ਸੋਚ ਕੇ ਸਿਰੋਂ ਲੰਘਾਂਵਦੇ ਰਹੇ।

ਹੁਣ ਚੌਥਾ ਜੁਗ ਕਲਿਜੁਗ ਦਾ ਸਮਾਂ


ਮਹਾਂ ਭਾਰਤ ਦੇ ਜੰਗ ਪਿਛੋਂ ਜਗਤ ਅਤ ਦੁਖੀ ਹੋਕੇ ਜਿਸ ਅਦੋਗਤੀ ਨੂੰ ਪੁਜ ਗਿਆ,
ਏਹ ਸਾਰੀ ਸਮੇਂ ਦੀ ਮੇਹਰਬਾਨੀ ਸੀ ਪਰ ਸਭ ਤੋਂ ਵਧ ਅਨਰਥ ਏਹ ਕੀਤਾ ਜੋ ਰਥ ਅਗਨ
ਦਾ ਤੇ ਕੂੜ ਰਥਵਾਈ ਬਨਾ ਦਿੱਤੇ ਹਨ ਤਾਂ ਇਕ ਕਦਮ ਚਲਨਾ ਵੀ ਔਖਾ ਹੋ ਗਿਆ।