ਪੰਨਾ:ਤੱਤੀਆਂ ਬਰਫ਼ਾਂ.pdf/122

ਇਹ ਸਫ਼ਾ ਪ੍ਰਮਾਣਿਤ ਹੈ



(੧੧੭)

ਕੋਕ ਸ਼ਾਸਤਰ

ਅਜ ਪੁਰਾਣੀ ਕੋਈ ਗਲ ਲਖਣੀ ਏਸ ਲਈ ਚੰਗੀ ਨਹੀਂ ਜੋ ਜ਼ਮਾਨੇ ਦੇ ਅਨੁਸਾਰ ਜੀਆਂ ਦੇ ਸੁਭਾ
ਬਦਲਦੇ ਰਹਿੰਦੇ ਹਨ। ਏਸ ਵਾਸਤੇ ਨਵੀਂ ਦੁਨੀਆਂ ਪੁਰਾਣੀਆਂ ਗਲਾਂ ਸੁਨਣ ਤੇ ਸਮਝਣ ਤੋਂ ਘਿਰਨਾ ਕਰਦੀ
ਹੈ, ਲੋੜ ਅਜ ਸੀ ਪੁਰਾਣੇ ਕੋਕ ਸ਼ਾਸ਼ਤ੍ਰ ਦੀ ਥਾਂ ਨਵਾਂ ਕੋਕ ਸ਼ਾਸ਼ਤ੍ਰ ਲਿਖਿਆ ਜਾਏ, ਜਦੋਂ ਪੁਰਾਣਾ ਕੋਕ
ਸ਼ਾਸ਼ਤ੍ਰ ਸੀ ਓਹ ਸਮਾਂ ਬੜਾ ਗੰਭੀਰ ਤੇ ਠੰਡਾ ਸੀ, ਜਦੋਂ ਚਾਹ (ਤਤੀ ਲਸੀ) ਦੀ ਥਾਂ ਠੰਡੀ ਪਕੀ ਜਾਂ ਕਚੀ
ਲਸੀ ਪੀਣ ਨੂੰ, ਡਾਲਡੇ ਦੀ ਥਾਂ ਸ਼ੁਧ ਪਵਿਤ੍ਰ ਘਓ ਤੇ ਮਖਨ ਖਾਣ ਨੂੰ, ਮਿਲਾਂ ਦੀ ਥਾਂ ਚਕੀ ਦਾ ਆਟਾ
ਬਿਨਾਂ ਕਿਸੇ ਰਦੀ ਮਿਲਾਵਟ ਦੇ ਮਿਲਦਾ ਸੀ, ਜੀਵਾਂ ਦੇ ਵਿਹਾਰ ਸ਼ੁਧ ਸਨ, ਅਹਾਰ ਸ਼ੁਧ ਸੀ ਤੇ ਵਿਚਾਰ ਤੇ
ਅਚਾਰ ਭੀ ਸ਼ੁਧ ਸੀ, ਓਸ ਵੇਲੇ ਜਦੋਂ ੨੫ ਸਾਲ ਤਕ ਬ੍ਰਹਮ ਚਰਯ ਹੋ ਸਕਦਾ ਸੀ, ਕੋਈ ਨਵਾਂ ਜੋੜਾ
ਇਸਤ੍ਰੀ ਪੁਰਸ਼ ਗ੍ਰਿਹਸਤ ਧਾਰਨ ਕਰਨ ਵੇਲੇ ਲੋੜ ਸਮਝਦਾ ਸੀ ਤੇ ਓਹ ਕੋਕ ਸ਼ਾਸਤਰ ਦੇ ਅਨੁਸਾਰ ਗ੍ਰਿਹਸਤੀ
ਬਣੇ ਤੇ ਜੀਵਨ ਸੁਖ ਦਾ ਗੁਜ਼ਾਰ ਸਕੇ, ਤੇ ਉਸ ਦੀ ਸੰਤਾਨ ਦੇਸ਼ ਸੇਵਕ ਤੇ ਧਰਮੀ ਹੋ ਸਕੇ। ਅੱਜ ਓਹ ਗਲਾਂ
ਆਖਣ ਵਿਚ ਆ ਸਕਦੀਆਂ ਹਨ ਪਰ ਮੰਨਣਾ ਬੜਾ ਮੁਸ਼ਕਲ ਹੋ ਗਿਆ ਹੈ। ਏਸ ਵਾਸਤੇ ਲੋੜ ਹੈ ਸਮੇਂ
ਅਨੁਸਾਰ ਸਮੇਂ ਦੇ ਨਾਲ ਹੀ ਚਲਣ ਦੀ। ਹੁਣ ਵੇਖਣਾ ਏਹ ਹੈ ਕਿ ਸਮੇਂ ਨਾਲ ਚਲਿਆ ਕਿਸ ਤਰਾਂ ਜਾਏ?
ਜਦ ਕਿ ਸਮਾਂ ਬਹੁਤ ਡਰਾਉਣਾ ਤੇ ਭਿਆਨਕ ਜਿਹਾ ਹੈ। ਗੁਰਬਾਣੀ ਨੇ ਏਸ ਤਰਾਂ ਦਸਿਆ ਹੈ-
ਕਲ ਆਈ ਕੁਤੇ ਮੂੰਹੀ ਖਾਜ ਹੋਇਆ ਮੁਰਦਾਰ।।
ਜਦ ਕਿ ਸੁਭਾਵ ਕੁਤੇ ਵਰਗੇ ਖਾਜ ਵਿਚ ਚੰਗੇ ਮੰਦੇ ਦੀ ਪਛਾਣ ਹੀ ਨਹੀਂ ਰਹੀ। ਏਸ ਵੇਲੇ-