ਪੰਨਾ:ਤੱਤੀਆਂ ਬਰਫ਼ਾਂ.pdf/118

ਇਹ ਸਫ਼ਾ ਪ੍ਰਮਾਣਿਤ ਹੈ

(੧੧੩)

ਤੂੰ ਬਖਸ਼ ਪੀਆ ਤਕਸੀਰ ਮਾਰ ਨਾ ਤੀਰ ਜਿਗਰ ਨਾ ਚੀਰ ਵਾਸਤੇ
ਪਾਵਾਂ। ਜੇ ਐਸੀ ਕਰਨੀ ਪੀਆ।



ਚੜ੍ਹਦੇ ਸਾਵਨ ਰੀ ਸਖੀ ਚੜ੍ਹਨ ਘਟਾਂ ਘਨਘੋਰ |
ਪੈਰਾਂ ਵਲੋਂ ਵੇਖ ਕੇ ਰੋਵਾਂ ਵਾਂਗਰ ਮੋਰ।
ਚੜ੍ਹ ਪਿਆ ਮਹੀਨਾ ਸੌਣ ਸੁਣੇ ਦੁਖ ਕੌਣ ਬਦਲ ਸਭ ਭੌਣ ਛਹਿਬਰਾਂ
ਲਾਂਦੇ। ਕੋਈ ਕਰਮਾਂ ਵਾਲੇ ਬੈਠ ਘਰੀਂ ਸੁਖ ਪਾਂਦੇ।
ਇਕ ਛਮ ਛਮ ਬੂੰਦਾਂ ਪੈਣ ਟਪਕਦੇ ਨੈਣ ਕਰਨ ਨਾ ਚੈਣ ਰਾਤ ਦਿਨ
ਰੋਂਦੇ। ਮੈਂ ਡਾਢੀ ਪਈ ਲਚਾਰ ਪਲਕ ਨਹੀਂ ਸੌਂਦੇ।
ਏਹ ਬਾਦਲ ਬੜਾ ਕੰਬਖਤ ਮਥੇ ਦੇ ਬਖਤ ਗਮਾਂ ਦੇ ਤਖਤ ਬੈਠ ਗਮ
ਖਾਵਾਂ। ਜੇ ਐਸੀ ਕਰਨੀ ਪੀਆ।



ਜਿਸ ਦਮ ਚੜ੍ਹਿਆ ਹੇ ਸਖੀ ਭਾਦੋਂ ਛੇਵਾਂ ਮਾਸ।
ਮਾਸ ਗਮਾਂ ਨੇ ਖਾ ਲਿਆ ਪੰਛੀ ਭਇਆ ਉਦਾਸ।
ਹੁਣ ਚੜ੍ਹਿਆ ਭਾਦੋਂ ਮਾਸ ਪੀਆ ਨਹੀਂ ਪਾਸ ਸਖਣੀ ਲਾਸ਼ ਭੌਰ ਬਿਨ
ਬੋਲੇ। ਏਹ ਜਿੰਦ ਨਿਮਾਣੀ ਪਈ ਵਿਸ ਨੂੰ ਘੋਲੇ।
ਕੁਝ ਕਰੇ ਪੀਆ ਨਾ ਤਰਸ ਸਗੋਂ ਦੁਖ ਸਰਸ ਤਖਤ ਤੋਂ ਫਰਸ਼ ਡਿਗੀ
ਦਿਲ ਸੜਿਆ। ਮੈਂ ਲੋਟ ਪੋਟ ਹੋ ਰਹੀ ਕਿਸੇ ਨਹੀਂ ਫੜਿਆ।
ਬਿਨ ਪੀਆ ਛਾਮ ਦੁਖ ਰੂਪ ਖੂਨ ਗਈ ਚੂੂਪ ਗਿਆ ਬਲ ਰੂਪ ਕਿਸੇ ਨਾ
ਭਾਵਾਂ। ਜੇ ਐਸੀ ਕਰਨੀ ਪੀਆ।



ਅਸੂੰ ਵਸੂੂੰ ਕਿਸ ਤਰਾਂ ਨਾ ਪਹਿਨਣ ਨਾ ਖਾਨ।
ਸਭ ਜਗ ਸੁਖੀਆ ਵਸਦਾ ਮੇਰੇ ਦੁਖੀ ਪ੍ਰਨ।
ਸਖੀ ਚੜ੍ਹਿਆ ਅਸਵਜ ਮਾਹ ਪ੍ਰੀਤ ਦੀ ਭਾਹ ਜਿਗਰ ਗਈ ਖਾ ਦੁਖਾਂ ਮੇਂ
ਪਾਈ। ਮੇਰੀ ਕੋਈ ਨਾ ਸੁਣਦਾ ਜਗ ਵਿਚ ਕੂਕ ਦੁਹਾਈ।