ਪੰਨਾ:ਤੱਤੀਆਂ ਬਰਫ਼ਾਂ.pdf/116

ਇਹ ਸਫ਼ਾ ਪ੍ਰਮਾਣਿਤ ਹੈ

(੧੧੧)

ਫਾਗਨ ਫੂਕਾਂ ਕਪੜੇ ਤਨ ਨੂੰ ਲਾਵਾਂ ਆਗ,
ਬਾਰਾਂ ਮਾਹ ਗੁਜ਼ਾਰਿਆਂ ਦੁਖ ਮੁਸੀਬਤ ਝਾਗ।
ਦੁਖ ਮਸੀਬਤ ਝਾਗ ਰਹੀ ਦਿਨ ਰਾਤੀ ਰੁੜਦੀ,
ਤਨ ਮਨ ਘੜਾ ਫੂਕ ਪਤ ਜਿਉਂ ਸੜ ਗਈ ਗੁੜਦੀ।
ਇਸ ਪਿੰਜਰ ਦੇ ਹਾਡ ਏਸ ਸਮ ਕਦ ਤਕ ਤਗਨ,
ਜੇ ‘ਕਿਰਤੀ’ ਗਿਓ ਬੀਤ ਏਸ ਆਸਾ ਵਿਚ ਫਗਨ।





ਬਾਰਾਂ ਮਾਹ

ਬਿਰਹੋਂ ਦੀ ਅੱਗ



ਚੜ੍ਹਦੇ ਚੇਤਰ ਰੀ ਸਖੀ ਪੀਆ ਗਏ ਪਰਦੇਸ।
ਹਾਰ ਸ਼ਿੰਗਾਰ ਉਤਾਰ ਕੇ ਕੀਆ ਬਿਰਾਗਨ ਵੇਸ।

ਸਖੀ ਚੜ੍ਹਿਆ ਮਹੀਨਾ ਚੇਤ ਰਾਮ ਕੀ ਨੇਤ ਕਾਹੂੰ ਕਿਸ ਭੇਤ
ਸੋਜ ਮੇਰੀ ਖਾਲੀ। ਕਿਆ ਕੀਆ ਪੀਆ ਤੈਂ ਚਿਨਗ ਅਚਾਨਕ ਬਾਲੀ।

ਸਭ ਸੁਖੀਆਂ ਕਰਨ ਸ਼ੰਗਾਰ ਪੈਰ ਪਬਧਾਰ ਪਹਿਣ ਗਲ ਹਾਰ
ਸੋਜ ਪੈ ਜਾਵਣ। ਮੈਂ ਦੇਖਾਂ ਦਿਨ ਤੇ ਰੈਨ ਪੀਆ ਕਤ ਆਵਣ।

ਕੋਈ ਐਸੀ ਹੋ ਤਦਬੀਰ ਪੇਟ ਕੇ ਚੀਰ ਤਜੂੰ ਸਰੀਰ
ਹਾਏ ਮਰ ਜਾਵਾਂ। ਜੇ ਐਸੀ ਕਰਨੀ ਪੀਆ ਲਈਆਂ ਕਿਉਂ ਲਾਵਾਂ।