ਪੰਨਾ:ਤੱਤੀਆਂ ਬਰਫ਼ਾਂ.pdf/111

ਇਹ ਸਫ਼ਾ ਪ੍ਰਮਾਣਿਤ ਹੈ

(੧੦੬)

ਰਫੂਜੀ ਦੇ ਸੁਪਨੇ

ਕਿਥੇ ਉਹ ਸੁਪਨੇ ਅਜ ਹੋ ਗਏ ਨੇ ਸੁਪਨੇ।
ਸੀ ਘਰ ਘਰ ਲਵੇਰਾ ਸਨ ਮਝਾਂ ਤੇ ਗਾਵਾਂ।
ਦੁਧਾਂ ਦੀ ਬਰਕਤ ਤੇ ਰੁਖਾਂ ਦੀਆਂ ਛਾਵਾਂ।
ਤੋਲਾ ਕੁ ਜਾ ਕੇ ਰੁਪਈਆ ਫੜਾਂਦੇ।
ਇਕ ਸੇਰ ਪਕਾ ਸੀ ਘਿਓ ਲੈ ਕੇ ਆਂਦੇ।
ਬਚੇ ਨੂੰ ਘੂਰੀ ਥਾਂ ਮਿਲਦਾ ਸੀ ਚੂਰੀ।
ਚੁੰਘਣ ਨੂੰ ਧਾਰਾਂ ਚਾ ਦੇਂਦੀ ਸੀ ਬੂਰੀ।
ਮਲਾਈਆਂ ਖਵਾਵਨ ਜਾ ਬਚਿਆਂ ਨੂੰ ਮਾਵਾਂ।
ਮੁਖੋਂ ਏਹ ਆਖਨ ਮੈਂ ਵਾਰੀ ਪਈ ਜਾਵਾਂ।
ਦੁਧਾਂ ਚ ਘਿਓਵਾਂ ਨੂੰ ਖਾਂਦੇ ਸਨ ਤਾ ਕੇ।
ਪੀਂਦੇ ਸਨ ਰੋਗੀ ਤਿਰਔੜਾਂ ਬਨਾਕੇ।
ਜੇਕਰ ਪਰਾਹੁਣਾ ਸੀ ਕਿਧਰੇ ਕੋਈ ਜਾਂਦਾ।
ਲੱਸੀ ਤੇ ਮੱਖਨ ਸੀ ਰਜ ਰਜ ਕੇ ਖਾਂਦਾ।
ਨੰਡਾ ਸੀ ਹੁੰਦਾ ਤੇ ਦੇਂਦਾ ਅਸੀਸਾਂ।
ਨਾ ਸੀ ਕੋਈ ਭਰਦਾ ਏਹ ਵੈਦਾਂ ਦੀਆਂ ਫੀਸਾਂ।
'ਕਿਰਤੀ' ਉਹ ਸੁਪਨੇ ਨਹੀਂ ਸੁਪਨੇ ਹੀ ਹੋਗੈ।
ਅਜ ਜੇ ਕੋਈ ਚਾਵਾਂ ਦੀ ਕਰਦਾ ਏ ਸੇਵਾ।
ਚਾਹ ਵੀ ਏਹ ਕਾਦ੍ਹੀ ਦੀ ਹੈ ਕਾਹਵੇ ਦਾ ਮੇਵਾ।
ਪਾ ਪਾ ਕੇ ਪੱਤੀਆਂ ਨੂੰ ਦੇਵਣ ਉਬਾਲੇ।
ਅੰਦਰ ਪੈ ਜਾਵਣ ਪਏ ਨਾੜਾਂ ਨੂੰ ਛਾਲੇ।
ਦਿਲ ਵੀ ਪਏ ਧੜਕਨ ਏਹ ਪਏ ਗਏ ਪਵਾੜੇ।
ਬਚੇ ਤੇ ਬੁਢੇ ਕੀਹ ਤਗੜੇ ਤੇ ਮਾੜੇ।
ਸੜ ਗਏ ਨੇ ਸੀਨੇ ਤੇ ਸੜੀਆਂ ਨੇ ਨਾੜਾਂ।
ਉਲਟੇ ਹੀ ਹੋ ਗਏ ਨੇ 'ਕਿਰਤੀ' ਉਹ ਸੁਪਨੇ।