ਪੰਨਾ:ਤਲਵਾਰ ਦੀ ਨੋਕ ਤੇ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੀ ਬਾਣੀ ਦੇ ਵਿਚ ਨਰਮਾਈ ਡਾਢੀ,
ਜਿਨੇਂ ਪੱਥਰਾਂ ਤਾਈਂ ਪੰਘਾਰ ਦਿਤਾ।
ਡੁਲ੍ਹਦੇ ਅੱਥਰੂ ਵੇਖ ਨਿਮਾਣਿਆਂ ਦੇ,
ਸੀਸ ਆਪਣਾ ਗੁਰਾਂ ਨੇ ਵਾਰ ਦਿਤਾ।

ਬੋਲੀ ਕਲਮ ਮੈਂ ਏਸ ਲਈ ਕੰਬਦੀ ਹਾਂ,
ਕੋਈ ਕਦਰ ਸ਼ਹੀਦਾਂ ਦੀ ਪਾਂਵਦਾ ਨਹੀਂ।
ਦਿਲ ਵਿਚ ਦਰਦ ਅਜ ਕਿਸੇ ਦੇ ਉਠਦਾ ਨਹੀਂ,
ਦੁਖੀ ਹਿੰਦ ਤੇ ਨੀਰ ਵਗਾਂਵਦਾ ਨਹੀਂ।
ਮਾਰ ਫੂਕ ਤੇ ਜ਼ੁਲਮ ਨੂੰ ਸਾੜਦਾ ਨਹੀਂ,
ਜੇ ਨਾਂ ਸਾੜ ਸਕੇ ਮਿਟ ਜਾਂਵਦਾ ਨਹੀਂ।
ਜਿਹੜਾ ਉਠਦੇ ਦੁਧ ਹੀ ਪੀਣ ਵਾਲਾ,
ਸ਼ਾਹ ਰਗ ਕੋਈ ਚੀਰ ਵਿਖਾਂਵਦਾ ਨਹੀਂ।

ਤੇਗ ਬਹਾਦਰ ਨੌਵੇਂ ਸ਼ਹਿਨਸ਼ਾਹ ਨੇ,
ਦੁਖੀ ਭਾਰਤ ਤੇ ਕਰ ਉਪਕਾਰ ਦਿਤਾ।
ਡੁਲ੍ਹਦੇ ਅਥਰੂ ਵੇਖ ਨਿਮਾਣਿਆਂ ਦੇ,
ਸੀਸ ਆਪਣਾ ਗੁਰਾਂ ਨੇ ਵਾਰ ਦਿਤਾ।

--੦--

-੯੩-