ਪੰਨਾ:ਤਲਵਾਰ ਦੀ ਨੋਕ ਤੇ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹਿਰ ਖੂਨ ਦੀ ਵਗਦੀ ਵੇਖ ਕੇ ਤੂੰ,
ਖੁਸ਼ ਹੋ ਹੋ ਸਗਣ ਮਨਾ ਰਿਹਾ ਏ'।
ਨਾਲ ਹੋਬੀ ਦੇ ਖੋਪਰੀ ਵੇਖ ਲਹਿੰਦੀ,
ਤਾਂ ਭੀ ਸਖਤ ਤੂੰ ਹੁਕਮ ਸੁਣਾ ਰਿਹਾ ਏ'।

ਕੀ ਤੂੰ ਭੁਲ ਗਿਆ ਏ' ਅਰਜਨ ਏਸ ਬਦਲੇ,
ਤਪਦੀ ਲੋਹ ਤੇ ਆਸਨ ਜਮਾਏ ਨਹੀਂ ਸਨ ਨੂੰ
ਆਲੂ ਵਾਂਗਰਾਂ ਉਬਲ ਕੇ ਦੇਗ ਅੰਦਰ, '
ਤਤੀ ਰੇਤ ਕੜਛੇ ਪਵਾਏ ਨਹ" ਸਨ $
ਵਿਚ ਦਿੱਲੀ ਦੇ ਆਸ਼ਕਾਂ ਸੀਸ ਲਾਂ ਕੇ,
ਮਚਦੇ ਜ਼ੁਲਮ ਦੇ ਭਾਂਬੜ ਬੁਝਾਏ ਨਹੀਂ ਸਨ ?
ਤੌਰ ਮੌਤ ਵਲੋਂ ਟੋਟੇ ਜਿਗਰ ਸੈਦੇ,
ਸਿਖੀ ਮਿਦਕ ਦੇ ਨਕਸ਼ੇ ਦਿਖਾਏ ਨਹੀ' ਸਨ ?

ਐਪਰ ਫੇਰ ਭੀ ਕੁਬ ਤਾਂ ਸੋਚਿਆ ਕਰ,
ਕੀ ਮੈ ਦਫਾ ਪ੍ਰੇਮ ਦੀ ਲਾਣ ਲੱਗਾ । ੨
ਜੀਉ'ਦੇ ਕੁਤਿਆਂ ਪਾਸੋ' =ੜਫਾਉਣ ਲੱਗਾ
ਪੁਠੇ ਟੰਗ ਕੈ ਖਲ ਲੁਹਾਣ ਲੱਗਾ ।

ਮੈ' ਤਾਂ ਦੇਖਦਾ ਕਰਦਾ ਹਾਂ ਪਰਖ ਕਿਧਟੇ,
ਐਵੇਂ ਢੋਲ ਦੇ ਪੋਲ ਦੇ ਤੁਲ ਤਾਂ ਨਹੀ' ।
ਬਿਨ ਕੁਰਬਾਨੀਓ' ਓਪਰੇ ਦਿਸਣ ਵਾਲੇ,
ਬਿਨਾਂ ਵਾਸ਼ਨਾ ਕਾਗਜ਼ੀ ਫੁਲ ਤਾਂ ਨਹੀ ।

੯੦