ਪੰਨਾ:ਤਲਵਾਰ ਦੀ ਨੋਕ ਤੇ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੱਖ-ਵਿਚਾਰ ਸਿਆਣਾ, ਦਿਲ ਵਾਲਾ, ਧਰਮ ਤੇ ਸਾਬਤ-_ਰਤ ਮਨੁਖ “ਖਾਲਸਾ” ਹੈ । ਓਹੀ (ਖਾਲਸਾ ਜਿਸ ਦੇ ਮੁਤਅਲਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ: | ਖਾਲਸਾ ਮੇਰੋ ਰੂਪ ਹੈ ਖਾਸ ॥ | ਦਿਲ ਵਾਲਾ ਸ਼ਬਦ ਇਸ ਵਰਤੋਂ ਵਿਚ ਵਿਆਖਿਆ ਦਾ ਮੁਹਤਾਜ ਹੈ । ਦਿਲ ਵਾਲੇ ਤੋਂ ਮੇਰਾ ਭਾਵ ਮਹਿਸੂਸ ਕਰਨ ਵਾਲਾ, ਹਮਦਰਦ ਤੇ ਬਹਾਦਰ ਹੈ । ਮਹਿਸੂਸ ਕਰਨ ਵਾਲਾ ਖ਼ੁਦ ਗਰਜ਼ ਹੋ ਸਕਦਾ ਹੈ, ਹਮਦਰਦ ਜ਼ਰੂਰੀ ਨਹੀਂ ਆਪਣੀ ਹਮਦਰਦੀ ਨੂੰ ਅਮਲਾਂ ਵਿਚ ਬਦਲ ਸਕੇ ਤੇ ਬਹਾਦਰ ਜ਼ਾਲਮ ਵੀ ਹੋ ਸਕਦਾ ਹੈ । ਦਿਲ ਵਾਲਾ ਉਹੋ ਹੋ ਸਕਦਾ ਹੈ ਜੋ ਆਪਣੀ ਦੁਖ ਪੀੜ ਤੋਂ ਛੁੱਟ ਹੋਰਨਾਂ ਦੀ ਦੁਖ ਪੀੜ ਨੂੰ ਭੀ ਮਹਿਸੂਸ ਕਰ ਸਕੇ ਤੇ ਹੋਰਨਾਂ ਲਈ ਉਹ ਕੁਝ ਕਰ ਸਕੇ ਜੋ ਉਹ ਆਪਣੇ ਲਈ ਕਰਦਾ ਹੈ । ਐਸੇ ਪਰਸ਼ ਦੀ ਪਰਖ ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਤਲਵਾਰ ਦੀ ਨੋਕ ਨਾਲ ਠਕੋਰ ਕੇ ਤੇ ਤਲਵਾਰ ਦੀ ਧਾਰ ਤੇ ਖੜਕਾ ਕੀਤੀ ਸੀ। ਪੰਜ ਪਿਆਰੇ ਇਸੇ ਹੀ ਅਗਨ -੫ Digitized by Panjab Digital Library / www.panjabdigilib.org