ਪੰਨਾ:ਤਲਵਾਰ ਦੀ ਨੋਕ ਤੇ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਸਾਂਭ ਕੇ ਰਖੋ ਇਸ ਔਤਰੀ ਤੋਂ,
ਫੁਟ ਪਿਆਰ ਦੇ ਭਾਂਡੇ ਫਰੋਲਦੀ ਏ ।
ਸਾਡੀ ਏਕਤਾ ਦੇ ਮਿੱਠੇ ਦੁੱਧ ਅੰਦਰ,
ਫੁੱਟ ਚੰਦਰੀ ਪਈ ਕਾਂਜੀ ਘੋਲਦੀ ਏ।
ਮੁਸਲਮ ਲੀਗ ਨੇ ਹਥ ਜੰਬੂਰ ਫੜਿਆ,
ਦਿਸੇ ਸ਼ਕਲ ਉਸ ਦੀ ਗੋਲ ਮੋਲ ਦੀ ਏ।

ਮਾਰੋ ਹੰਭਲਾ ਤੇ ਕਰੋ ਇਤਫਾਕ ਸਾਰੇ,
ਜੜ੍ਹ ਫੁੱਟ ਦੀ ਜੜ੍ਹਾਂ ਤੋਂ ਵਢ ਦੇਈਏ।
ਵੀਰ ਵੀਰ ਮਿਲ ਜਫੀਆਂ ਪਾ ਤੁਰੀਏ,
ਫਿਰਕੇ ਪਰਸਤਾਂ ਨੂੰ ਦੇਸ਼ 'ਚੋਂ ਕੱਢ ਦੇਈਏ।

ਇਕੋ ਮੀ ਤੇ ਇਕੋ ਅਸਮਾਨ ਸਾਡਾ,
ਇਕੋ ਮਾਂ ਦੀ ਗੋਦ ਵਿਚ ਪਲੇ ਹੋਏ ਹਾਂ ।
ਇਕੋ ਧਰਮ ਤੇ ਇਕੋ ਈਮਾਨ ਸਾਡਾ,
ਇਕੋ ਸਚੇ ਦੇ ਵਿਚ ਹੀ ਢਲੇ ਹੋਏ ਹਾਂ ।
ਇਕੋ ਭਾਰਤ ਦੀ ਗੋਦ ਵਿਚ ਅਸੀਂ ਖੇਡੇ,
ਦੁਧ ਪਾਣੀ ਦੇ ਵਾਂਗਰਾਂ ਰਲੇ ਹੋਏ ਹਾਂ ।
ਇਕੋ ਰੱਬ ਦੇ ਪਾਸ ਫਰਿਆਦ ਸਾਡੀ,
ਇਕੋ fਪਿਆਰ ਦੇ ਵਲਗਣੇ ਵਲੇ ਹੋਏ ਹਾਂ।

ਭਾਰਤ ਮਾਤ ਪਿਆਰੀ ਦੀ ਪਤ ਬਦਲੇ,
ਹਿੰਦੁਸਤਾਨ 'ਚ ਦੇਣੇ ਪਰਾਣ ਰਲ ਕੇ ।
ਵੀਰ ਫੁਟ ਭੈੜੀ ਤਾਈਂ ਬਾਹਰ ਕੱਢ ਕੇ,
ਖਾਤਰ ਏਕਤਾ ਦੀ ਦੇ ਦਿਓ ਜਾਨ ਰਲ ਕੇ।

-੭੮-