ਪੰਨਾ:ਤਲਵਾਰ ਦੀ ਨੋਕ ਤੇ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੀ ਸਿੰਘ ਵਾਂਗੂੰ ਸ਼ਰੋਮਨੀ ਹੋਵੇ,
ਕੀਤੇ ਬਚਨ ਨੂੰ ਤੋੜ ਨਿਭਾਣ ਵਾਲਾ ।
ਜਿਹੜਾ ਹੱਸ ਕੇ ਕਹੇ ਜੱਲਾਦ ਤਾਈਂ,
ਮੈਂ ਹਾਂ ਬੰਦ-ਦੇ ਬੰਦ ਕਟਾਣ ਵਾਲਾ

ਧਰਮ ਦਸਦਾ ਏ ਹਰ ਇਕ ਇਨਸਾਨ ਤਾਈਂ,
ਪੂਰਨ ਪੁਰਖ ਪਦਵੀ ਇਕੁਰ ਪਾਈਦੀ ਏ ।
ਏਹ ਮਕਾਨ ਹੈ ਜਿਹਦੀ ਸ਼ਰਨ ਲੈ ਕੇ,
ਦੁਖਾਂ ਵਾਲੜੀ ਅਲਖ ਮੁਕਾਈਦੀ ਏ।
ਓਹ ਸ਼ਹੀਦ ਜੋ ਏਸ ਦੀ ਰਖਿਆ ਹਿਤ,
ਦਸੇ ਜਿੰਦ ਇਉ ਘੋਲ ਘੁਮਾਈਦੀ ਏ ।
ਸਾਂਝੀਵਾਲਤਾ ਦਾ ਸਦਾ ਤੱਤ ਇਕੋ,
ਕਿ ਸਚਾਈ ਹੀ ਸਦਾ ਬਚਾਈਦੀ ਏ ।

ਓਹ ਹੈ ਸੂਰਮਾ ਜੇਹੜਾ ਜਹਾਨ ਖਾਤਰ,
ਵਦੀ ਗੋਲੀਆਂ ਚ ਹਿੱਕ ਨੂੰ ਡਾਣ ਵਾਲਾ ।
ਏਹ ਮਕਾਨ ਹੈ ਓ ਜੀਹਦੀ ਸ਼ਰਨ ਲੈ ਕੇ,
ਜਾਨ ਮੁਰਦਿਆਂ ਦਿਲਾਂ 'ਚ ਪਾਣ ਵਾਲਾ।

ਐਪਰ ਕਵੀ ਦੀ ਕਲਮ ਹੈ ਰੋਈ ਜਾਂਦੀ,
ਕੋਈ ਕਦਰ ਸ਼ਹੀਦਾਂ ਦਾ ਪਾਂਵਦਾ ਨਹੀਂ ।
ਯਾਦ ਕਰ ਕੇ ਬੀਰਾਂ ਦੀ ਬੀਰਤਾਈ,
ਮਾਰੂ ਰਾਗ ਅੰਦਰ ਸੋਹਲੇ ਗਾਂਵਦਾ ਨਹੀਂ ।

-੭੪-