ਪੰਨਾ:ਤਲਵਾਰ ਦੀ ਨੋਕ ਤੇ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਕੌਮ ਦੀ ਨੀਂਹ ਕਰਨ ਪੱਕਿਆਂ,
ਲਹੂ ਧਾਰ ਪਾਵਨ ਓ ਸ਼ਹੀਦ ਹੀ ਨੇ ।
ਇਸ ਪੰਥ ਤੋਂ ਜਿੰਦ ਨੂੰ ਵਾਰ ਜਾਵਣ,
ਤੇ ਉਸਾਰ ਜਾਵਣ ਓ ਸ਼ਹੀਦ ਹੀ ਨੇ ।
ਮੁਰਦੇ ਬੰਦਿਆਂ ਤਾਈਂ ਵੰਗਾਰ ਜਾਵਣ ,
ਤੇ ਉਸਾਰ ਜਾਵਣ ਓ ਸ਼ਹੀਦ ਹੀ ਨੇ ।
ਉਨ੍ਹਾਂ ਅਣਖ ਦੀ ਮਾਰ ਫੁਕਾਰ ਕੋਈ,
ਜੋ ਬਲਿਹਾਰ ਜਾਵਣ ਓ ਸ਼ਹੀਦ ਹੀ ਨੇ ।

ਕਰਨੀ ਕਥਾ ਮੈਂ ਕਿਹੜੇ ਸ਼ਹੀਦ ਵਾਲੀ,
ਜੋ ਹੈ ਚਿੜੀ ਤੋਂ ਬਾਜ ਤੁੜਾਨ ਵਾਲਾ।
ਵੀਰ ਜਾਣ ਨਾ ਏਸ ਦੀ ਗਈ ਜਾਣੀ,
ਏ ਹੈ ਜੀਉਣ ਦੇ ਬਾਵਰਾਨ ਵਾਲਾ ।

ਪ੍ਰੇਮ ਪੁੰਜ ਹੋਵੇ ਹੋਵੇ ਮਹਾਂ ਦਾਨੀ,
ਜਪਦਾ ਚਿਤੋਂ ਵੀ ਰਾਮ-ਭਤਾਰ ਹੋਵੇ ।
ਉਹ ਸ਼ਹੀਦ ਹੁੰਦੇ ਜਿਸ ਦੇ ਰਿਦੇ ਅੰਦਰ,
ਇਕੋ ਸਬਕ ਦੀ ਬਝਵੀਂ ਤਾਰ ਹੋਵੇ ।
ਸਬਰ ਜ਼ਬਰ ਹੋਵੇ ਪੱਲੇ ਬੀਰ ਵੱਡਾ,
ਅਤੇ ਵਿਦਿਆ ਦਾ ਵੀ ਭੰਡਾਰ ਹੋਵੇ।
ਸਾਰੇ ਗੁਣਾਂ ਵਾਲਾ ਵੱਡਾ ਹੋਏ ਸੋਮਾਂ,
ਦੀਨ ਰਖਿਆ ਹਿਤ ਤਿਆਰ ਹੋਵੇ ।

-੭੩-