ਪੰਨਾ:ਤਲਵਾਰ ਦੀ ਨੋਕ ਤੇ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠਾ ਟਾਹਣ ਜਿਸ ਤੇ ਓਹੋ ਕੱਟ ਹੱਥੀਂ,
ਏਹੋ ਰੀਤ ਹੈ ਕੌਮ ਦੇ ਮਾਰੂਆਂ ਦੀ ।
ਸਾਡੇ ਦੇਸ਼ ਨੂੰ ਜੰਗ ਨੇ ਤੰਗ ਕੀਤਾ,
ਤਾਹੀਓਂ ਲੋੜ ਇਤਫਾਕ ਦੇ ਦਾਰੂਆਂ ਦੀ !

ਪਹਿਲੋਂ ਤੋੜ ਇਤਫਾਕ ਦੀ ਡੋਰ ਹੱਥੀਂ,
ਮੁੰਜ ਦੀ ਨੂੰ ਵੱਟੇ ਲੱਜ ਕੀ ਏ ।
ਆਪਣੇ ਮਹਿਲ ਨੂੰ ਅੱਗ ਲਾ ਲਈ ਆਪੇ ।
ਨਾਲ ਗੋੜਿਆਂ ਦੇ ਰਿਹਾ ਕੱਜ ਕੀ ਏ !
ਅਣਖ, ਇਜ਼ਤ ਅਮਾਨ ਨੂੰ ਵੇਚਿਆ ਜਿਨ,
ਕੀ ਅਮੀਰ ਉਸ ਦੀ ਸੱਜ ਧੱਜ ਕੀ ਏ।
ਜੀਹਦਾ ਦੇਸ਼ ਹੈ ਪੰਜੇ ਫਰੰਗੀਆਂ ਦੇ,
ਉਹ ਨਿਲੱਜ ਹਿੰਦੀ ਫਿਰਦਾ ਅੱਜ ਕੀ ਏ ।

ਅੜਿਆ ਅਕਲ ਕਰ ਅਜੇ ਭੀ ਖੋਲ਼ ਅੱਖੀਆਂ,
ਚੜ੍ਹੀ ਕਾਂਗ ਸਿਰ ਤੇ ਘਲੂ-ਘਾਰੂਆਂ ਦੀ ।
ਸਾਡੇ ਦੇਸ਼ ਨੂੰ ਫੁਟ ਦਾ ਤਾਪ ਚੜਿਆ,
ਪੈ ਗਈ ਲੋੜ ਇਤਫਾਕ ਦੇ ਦਾਰੂਆਂ ਦੀ

ਫ਼ਿਰਕੇ ਪ੍ਰਸਤਾਂ ਦਾ ਛਡ ਦੇ ਸਾਥ ਦਿੰਦੀਆ,
ਵਤਨ ਸ਼ਮਾਂ ਤੋਂ ਸੜ ਜਾ ਪਤੰਗ ਬਣ ਕੇ ।
ਕਢ ਲੈ ਹੀਰ ਆਜ਼ਾਦੀ ਨੂੰ ਖੇੜਿਆਂ ਚੋਂ,
ਰਾਂਝੇ ਵਾਂਗ ਤੂੰ ਅਸਲ ਮਲੰਗ ਬਣ ਕੇ ।
ਸਿਦਕ ਤੇਗ ਤੂੰ ਪਾਣ ਦੇਹ ਬੀਰਤਾ ਦੀ,
ਬਣ ਫੁਲਾਦ ਨਾ ਟੁਟ ਤੂੰ ਵੰਗ ਬਣ ਕੇ।

.

-੭੧-