ਪੰਨਾ:ਤਲਵਾਰ ਦੀ ਨੋਕ ਤੇ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਲੋੜਵੰਦ ਨੂੰ ਦੇ ਤਾਜ ਆਪਣਾ,
ਤੇਰੇ ਦੀਨ ਅਗੇ ਅਸਾਂ ਝੁਕਣਾ ਨਹੀਂ ।
ਏਹ ਕੀ ਰਾਜ ਜੇ ਜੱਗ ਦਾ ਤਾਜ ਦੇਵੇਂ,
ਅਸਾਂ ਪਰਤ ਕੇ ਏਸ ਤੇ ਬੁੱਕਣਾ ਨਹੀਂ।

ਸੁਣਦੇ ਸਾਰ ਕਰੋਧ ਦੇ ਨਾਲ ਸੂਬਾ,
ਸੜਿਆ ਲਾਲ ਹੋ ਗਿਆ ਅੰਗਿਆਰਿਆਂ ਦੇ
ਗੰਦ ਫਕੜ ਪਈ ਬਕੇ ਜ਼ਬਾਨ ਓਹਦੀ,
ਚਲੇ ਤੇਜ ਪਈ ਵਾਂਗਰਾਂ ਆਰਿਆਂ ਦੇ ।
ਓਹਦੀ ਦਸ਼ਾ ਨੂੰ ਦੇਖ ਕੇ ਕੰਬ ਉਠੇ,
ਹਿਰਦੇ ਬੈਠੇ ਦਰਬਾਰੀਆਂ ਸਾਰਿਆਂ ਦੇ ।
ਪਰ ਉਹ ਬੀਰ ਬਹਾਦਰ ਦੇ ਪੁੱਤ ਦੋਵੇਂ,
ਖੜੇ ਰਹੇ ਸਨ ਵਾਂਗ ਮੁਨਾਰਿਆਂ ਦੇ ।

ਕਹਿੰਦਾ ਗਜ਼ਬ ਕੀਤਾ ਇਨ੍ਹਾਂ ਨਿਕੰਮਿਆਂ ਨੇ,
ਮੇਰੇ ਲਗੇ ਦਰਬਾਰ ਸਰਹੰਦ ਅੰਦਰ ।
ਜਾ ਕੇ ਮੜ ਦਿਓ ਉਹਨਾਂ ਨੂੰ ਬਹੁਤ ਛੇਤੀ, .
ਬਣਦੀ ਬਾਹਰ ਜੋ ਪਈ ਏ ਕੰਧ ਅੰਦਰ ।

ਅਗੋਂ ਕੜਕ ਕੇ ਫਤਹਿ ਸਿੰਘ ਕਹਿਣ ਲਗਾ,
ਅਸੀਂ ਤੈਥੋਂ ਨਹੀਂ ਬਿਆ ਡਰਨ ਵਾਲੇ ।
ਕਾਹਨੂੰ ਧਮਕੀਆਂ ਏਡੀਆਂ ਪਿਆ ਦੇਵੇਂ,
ਅਸੀ ਹਿੱਕ ਤੇ ਗੋਲੀਆਂ ਜਰਨ ਵਾਲੇ।

-੬੮-