ਪੰਨਾ:ਤਲਵਾਰ ਦੀ ਨੋਕ ਤੇ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਪਕ ਦੀ ਭਾਲ ਵਿਚ ਫਿਰਦੇ ਪਤੰਗਿਆਂ ਨੂੰ,
ਤਪਸ਼ ਹਟਾ ਕੇ ਠੰਢ ਰੂਪ ਹੋ ਸੜਾਣ ਆਏ।
ਤਨ ਵਾਲੇ ਬਾਗ ਵਿਚ ਫੁਲ ਦੇ ਖਿੜਾਉਣ ਲਈ,
ਸੋਹਣੇ ਸ਼ਾਮ ਸੁੰਦਰ ਦੀ ਖੰਬੜੀ ਖਿੜਾਉਣ ਆਏ ॥
ਰਸਾਂ ਦਿਆਂ ਰਸੀਆਂ ਨੂੰ ਰਸ ਦਾ ਸਰੂਪ ਬਣ,
ਮਿਠਾ ਮਿਠਾਸ ਦੇਖੋ ਬੰਸਰੀ ਚਿ ਪਾਣ ਆਏ ।
ਸੌ ਸੱਠ 'ਗੋਪੀਆਂ ਨੂੰ ਦਿਲ ਵਿਚ ਵੱਸ ਕੇ ਤੇ,
ਆਪ ਜਗਦੀਸ਼” “ਵੀਰ ਹਿੰਦ ਨੂੰ ਬਚਾਣ ਆਏ।

ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਦੇ ਖੂਨੀ ਸੋਹਲੇ


ਕਾਨੀ ਲਿਖੇ ਕੀ! ਜ਼ੁਲਮ ਦੀ ਹੱਦ ਹੋ ਗਈ,
ਅੱਤ ਚੁਕੀ ਸੀ ਰੱਬ ਦੇ ਮਾਰਿਆਂ ਨੇ !
ਹੋ ਲਾਚਾਰ ਸਰਸਾ ਨਦੀ ਪਾਰ ਕੀਤੀ,
ਮਾਤਾ ਸਣੇ ਦੋ ਛੋਟੇ ਦੁਲਾਰਿਆਂ ਨੇ ।
ਖੇੜੀ ਪਿੰਡ ਵਿਚ ਉਹਨਾਂ ਨੂੰ ਲੈ ਖੜਿਆ,
ਹਾਏ ਹੋਣੀ ਦੇ ਭੇੜਿਆਂ ਕਾਰਿਆਂ ਨੇ ।
ਸੁਖ ਦਾ ਸਾਹ ਵੀ ਰਤਾ ਨਾ ਲੈਣ ਦਿਤਾ,
ਗੰਗੂ ਬਾਹਮਣ ਦੇ ਪੁੱਠੇ ਇਸ਼ਾਰਿਆਂ ਨੇ।
ਸੋਹਣੇ ਲਾਲ ਦਸਮੇਸ਼ ਦੇ ਬੀਰ ਬਾਂਕੇ,
ਅੰਤ ਪਕੜ ਲਏ ਦੁਸ਼ਟ ਹਤਿਆਰਾਂ ਨੇ ।
ਹਸਦੇ ਆਏ ਦਰਬਾਰ ਵਿਚ ਗੁੰਜ ਪਾਈ,
ਬੋਲੇ ਸੋ ਨਿਹਾਲ ਦੇ ਨਾਹਰਿਆਂ ਨੇ।

-੬੬-