ਪੰਨਾ:ਤਲਵਾਰ ਦੀ ਨੋਕ ਤੇ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਖੀ ਦੀ ਬੇਹੋਸ਼ੀ

ਅੜੀਓ ਬੰਸੀ ਵਾਲੇ ਸ਼ਾਮ ਸੁੰਦਰ ਸਰੂਪ ਜਿਹੜੇ,
ਗਊਆਂ ਦੇ ਚਰਾਕ ਬਣ ਆਪ ਭਗਵਾਨ ਆਏ।
ਚੰਦ ਵਾਂਗ ਮਥਾ ਕਾਲੇ ਕਾਲੇ ਭਰਵੱਟਿਆਂ ਤੇ,
ਆਸੇ ਪਾਸੇ ਵਲ ਬੰਨੁ ਕੁੰਡਲ ਨੇ ਪਾਨ ਆਏ।
ਬਨ ਵਿਚਕਾਰੋਂ ਇਕ ਰਾਹ ਜਾਵੇ ਨਿਕਾ ਜਿਹਾ,
ਓਹਦੇ ਸਜੇ ਖਬੇ ਮ੍ਰਿਗ ਨੈਣ ਤੜਫਾਨ ਆਏ।
ਮੋਟੇ ਮੋਟੇ ਬਾਂਕੇ ਪੀਲੀ ਜਹੀ ਧਾਰੀ ਲੈ ਕੇ,
ਸ਼ਾਮ ਸੁੰਦਰ ਮੁਰਲੀ ਵਾਲੇ ਮੁਰਲੀ ਸੁਨਾਣ ਆਏ।
ਸੁੱਤਿਆਂ ਜਗਾਣ ਆਏ ਮੋਇਆਂ ਨੂੰ ਹਸਾਣ ਆਏ,
ਮੋਇਆਂ ਨੂੰ ਜਿਵਾਣ ਆਏ ਜ਼ੁਲਮ ਤੋਂ ਹਟਾਣ ਆਏ।
ਝੌਮਣੀ ਦੇ ਤੀਰ ਭਥੇ ਵਿਚ ਪੈਣੇ ਸ਼ੋਰ ਖਾਧੀ,
ਤੱਕ ਤੱਕ ਮਾਰ ਮਾਰ ਅਕਲ ਭਲਾਣ ਆਏ।
ਕਦੇ ਕਦੇ ਪੁਤਲੀ ਨੂੰ ਸੂਹੇ ਚੰਚ ਕੋਲ ਕਰ,
ਕੋਹੇ ਹੋਏ ਮੋਏ ਹੋਏ ਪਿਆਰਿਆ ਜਿਵਾਣ ਆਏ!
ਆਪਣੇ ਤੋਂ ਹੇਠਾਂ ਰਤਾਂ ਕੋਲਿਆਂ ਦੇ ਥਲੇਵਾਰ,
ਆਪਣਾ ਮਿਤਰ ਇਕ ਹੋਰ ਦੂਜਾ ਠਾਣ ਆਏ।
ਜਗ ਦੇ ਗਲਾਸ ਵਿਚ ਪ੍ਰੇਮ ਵਾਲਾ ਰਸ ਪਾ ਕੇ,
ਰਸ ਦੇ ਪ੍ਰੇਮੀਆਂ ਨੂੰ ਰੱਜ ਕੇ ਪਿਲਾਣ ਆਏ।
ਜਮਨਾ ਚ ਗੋਦ ਸੁਟ ਝੱਟ ਪੱਟ ਛਾਲ ਮਾਰ,
ਕਾਲਾ ਨਾਗ ਨਥ ਡਾਢਾ ਕੌਤਕ ਰਚਾਣ ਆਏ।
ਸਜੇ ਖਬੇ ਪਾਸੇ ਵਲ ਤੁਰੇ ਜਾਂਦੇ ਰਾਹੀਆਂ ਨੂੰ,
ਬਣ ਕੇ ਤੇ ਸ਼ੀਸ਼ੇ ਰੁਪ ਆਪਣਾ ਤਕਾਣ ਆਏ!

- ੬੫-