ਪੰਨਾ:ਤਲਵਾਰ ਦੀ ਨੋਕ ਤੇ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰਹੀਓਂ ਦੇਸ਼ ਪੰਜਾਬ ਦੀ ਆਨ ਖਾਤਰ,

ਜਾਨਾਂ ਤਲੀਆਂ ਤੇ ਰੱਖ ਵਿਖਾਲੀਆਂ ਸੀ।

ਤੇਰੇ ਹੇਠ ਚਰਨਾਂ ਰੁਲੀਆਂ ਬਾਦਸ਼ਾਹੀਆਂ,

ਸੇਵਾਦਾਰਾਂ ਨੂੰ ਤੂੰਹੀ ਸੰਭਾਲੀਆਂ ਸੀ।

ਤੂੰ ਲਾਹੌਰ ਤੇ ਕਾਬਲ ਕੰਧਾਰ ਤੋੜੀ,

ਵਾਂਗ ਲੋਹੇ ਦੇ ਹੱਦਾਂ ਜਮਾਲੀਆਂ ਸੀ।

ਤੇਰੀ ਇਕ ਇਕ ਗਲ ਤੋਂ ਹੋ ਸਦਕੇ,

ਦੁਨੀਆਂ ਹੱਸਦੀ ਮਾਰਦੀ ਤਾਲੀਆਂ।


ਦੁਖੀ ਕਿਸੇ ਦਾ ਦੁਖ ਵੰਡਾਣ ਖਾਤਰ,

ਕਲਮਾਂ ਤੇਰੇ ਹੀ ਪੂਰਨੇ ਪਾਂਦੀਆਂ ਸਨ।

ਜਿਧਰ ਤੇਰਾ ਇਸ਼ਾਰਾ ਸੀ ਨਾਚ ਕਰਦਾ,

ਓਸੇ ਪਾਸੇ ਹੀ ਕਿਸਮਤਾਂ ਜਾਂਦੀਆਂ ਸਨ।


ਹੋ ਗਏ ਓਦੋਂ ਹੈਰਾਨ ਜਰਨੈਲ ਜੰਗੀ,

ਜਦੋਂ ਨਲੂਏ ਸਰਦਾਰ ਦੇ ਹਥ ਵੇਖੇੇ।

ਸੱਥਰ ਲੋਥਾਂ ਦੇ ਪਏ ਜ਼ਮੀਨ ਉਤੇ,

ਜਦੋਂ ਓਸ ਬਲਕਾਰ ਦੇ ਹੱਥ ਵੇਖੇੇ।

ਕੱਟ ਵੱਢ ਕਰਦੇ ਲੜਦੇ ਵਿਚ ਰਣ ਦੇ,

ਐਸੇ ਓਹਦੀ ਤਲਵਾਰ ਦੇ ਹੱਥ ਵੇਖੇ।

ਹਰੀਆ ਰਾਗਲੇ ਬੀਰ ਦਾ ਨਾਮ ਸੁਣ ਕੇ,

ਦਸ਼ਮਨ ਮਾਰਦੇ ਮਥੇ ਤੇ ਹੱਥ ਵੇਖੇੇ।

ਲਾ ਓਹ ਜਿੰਦ ਤੇਰਾਂ ਕੌਰਾਂ ਜਿੰਦ ਦਿਸੇ,

ਹੂੂਰਾਂ ਦਿੱਸਣ ਨਾ ਜੋ ਗਿੱਧਾ ਪਾਂਦੀਆਂ ਸਨ।


-੫੮-