ਪੰਨਾ:ਤਲਵਾਰ ਦੀ ਨੋਕ ਤੇ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਝਲਕਦੇ ਨੂਰ ਤੋਂ,
ਸੜਦੇ ਕਲੇਜੇ ਠਰ ਗਏ।
ਰੇਠੇ ਨੂੰ ਭਾਗ ਲੱਗ ਗਏ,
ਕਿੱਕਰ ਨੂੰ ਦਾਖ ਲਗ ਗਏ।
ਤੇਰੀ ਸਵੱਲੀ ਨਜ਼ਰ ਤੋਂ,
ਅਕਾਂ ਨੂੰ ਨਾਖ ਲੱਗ ਗਏ !
ਗੋਰਖ ਕੰਧਾਰੀ ਗੌਸ ਦੇ ਤੈਂ,
ਤੋੜਿਆ ਹੰਕਾਰ ਨੂੰ।
ਵਾਹ ਵਾਹ ਜਨਾਇਆ ਖੂਬ ਤੈਂ,
ਭਾਗੋ ਦੀ ਚੰਦਰੀ ਕਾਰ ਨੂੰ।
ਸਜਣ ਜਹੇ ਠੱਗ ਚੋਰ ਡਾਕੂ,
ਕਿਸ ਨੇ ਕੀਤੇ ਸਾਧ ਸਨ !
ਮੇਰੇ ਜਹੇ ਪਾਪੀ ਦੇ ਬਖਸ਼ੇ,
ਆਪ ਨੇ ਅਪਰਾਧ ਸਨ ।
ਬਾਲਾ ਮਰਦਾਨਾ ਦੋ ਲੀਤੇ,
ਖੂਬ ਜੋੜੀਦਾਰ ਤੈਂ ।
ਕਰਤਾਰ ਦੀ ਕਰਤਾਰ ਵੇ,
ਵਾਹ ਵਾਹ ਨਿਭਾਈ ਕਾਰ ਤੈਂ।
ਛੇੜੂ ਕਦੀ, ਮੋਦੀ ਕਦੀ,
ਰਮਜ਼ਾਂ ਦਿਖਾਂਦਾ ਹੀ ਰਿਹੋਂ।
ਸਚ ਝੂਠ ਦੇ ਸੌਦੇ ਖਰੇ,
ਜਗ ਨੂੰ ਸਿਖਾਂਦਾ ਹੀ ਰਿਹੋਂ ।
ਬਾਬਰ ਦੀ ਜੇਲ੍ਹਾਂ ਵਿਚ ਪੈ,
ਚਕੀ ਚਲਾਂਦਾ ਤੂੰ ਰਿਹੋਂ।

-੪੬-