ਪੰਨਾ:ਤਲਵਾਰ ਦੀ ਨੋਕ ਤੇ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਵੇਂ ਨਹੀਂ ਸ਼ਾਹਦੀ ਦੇਂਦੇ ਪਏ,
ਜਮਰੋਦੀ ਪਰਬਤ ਚੂਰੇ ਨੇ ।
ਏਹ ਉਹ ਛੂਹ-ਮੰਤਰ ਹੈ ਜੇਹੜਾ ਕਿ,
ਛੂਤਾਂ ਦੇ ਭੂਤ ਮਿਟਾਂਦਾ ਹੈ ।
ਏਹ ਨੂਰ ਪ੍ਰੇਮ ਦਾ ਚਸ਼ਮਾ ਹੈ,
ਜੋ ਵਿਛੜੇ 'ਵੀਰ' ਮਿਲਾਂਦਾ ਹੈ ।
ਇਹ ਅੰਮ੍ਰਿਤ ਰੱਬੀ ਬਖਸ਼ਿਸ਼ ਹੈ,
ਜੋ ਟੁਟੇ ਹੋਏ ਦਿਲ ਜੋੜੇ ਜੋ,
ਏਹ ਉਹ ਸ਼ਕਤੀ ਹੈ ਜੇਹੜੀ ਕਿ,
ਹੈਂਕੜ ਦੀ ਹੈਂਕੜ ਤੋੜੇ ਜੋ।
ਏਸੇ ਨੂੰ ਪੀ ਕੇ ਤਾਰੂ ਸਿੰਘ,
ਸਿਰ ਦਾ ਖੋਪਰ ਖੁਲਵਾਇਆ ਸੀ
ਏਸੇ ਨੂੰ ਪੀ ਕੇ ਮਨੀ ਸਿੰਘ ਨੇ,
ਅੰਗ ਅੰਗ ਕਟਵਾਯਾ ਸੀ !
ਏਨੇ ਨੂੰ ਪੀ ਕੇ ਬੰਦੇ ਨੇ,
ਜ਼ੁਲਮਾਂ ਦਾ ਥੰਮਾਂ ਢਾਹਿਆ ਸੀ !
ਏਸੇ ਨੂੰ ਪੀ ਕੇ ਪੰਜਾਂ ਨੇ,
ਪੰਜਾਬ ਗਰੀਬ ਬਚਾਇਆ ਸੀ ।
ਏਸੇ ਨੂੰ ਪੀ ਕੇ ਜੀਉਣ ਸਿੰਘ ਨੇ,
ਦਿੱਲੀ ਤੋਂ ਸੀਸ ਲਿਆ ਦਿੱਤਾ ।
ਏਸੇ ਨੂੰ ਪੀ ਕੇ ਮਹਾਂ ਸਿੰਘ,
ਬੇਦਾਵਾ ਫਾੜ ਵਿਖਾ ਦਿਤਾ।
ਏਸੇ ਦੀ ਸ਼ਾਨ ਬਚਿਤਰ ਸਿੰਘ,
ਹਾਥੀ ਨੂੰ ਹੱਥ ਦਿਖਾ ਦਿਤੇ ।

-੩੬-