ਪਾਪਾਂ, ਦੇ ਲਤਾੜ ਹੇਠ ਧਰਤੀ ਲਤਾੜੀ ਹੋਈ,
ਦੁਖੀ ਤੇ ਨਿਮਾਣੀ ਹੋ ਕੇ, ਵੈਣ ਜਦੋਂ ਪਾਏ ਸੀ ।
ਓਸ ਵੇਲੇ ਜਾਣੀ ਜਾਣ ਨਾਨਕ, ਸਰੂਪ ਵਿਚ,
ਦੁਖੀਆਂ ਦੇ ਦੁਖ ਸੁਣ ਹਿੰਦ ਵਿਚ ਆਏ ਸੀ ।
ਮੰਦਰਾਂ ਨੂੰ ਢਾਹਕੇ ਬੁਤ ਸਾਰੇ ਤਦੋਂ ਤੋੜ ਦਿਤੇ,
ਹੁੰਦੀ ਰਾਤ ਦਿਨੇ ਜਦੋਂ ਧਨ ਦੀ ਸਫਾਈ ਸੀ ।
ਕਹਿਰ ਦੇ ਨਪੀੜ ਵਿਚ ਹਿੰਦੂ ਸੀ ਨਪੀੜੇ ਜਾਂਦੇ,
ਲੋਧੀਆਂ ਦੀ ਤੇਗ਼ ਜਦੋਂ ਖੂਨ ਦੀ ਤਿਹਾਈ ਸੀ ।
ਗਜ਼ਨੀ ਦੇ ਬਾਜ਼ਾਰ ਵਿਚ ਸ਼ਾਹੀ ਜਰਵਾਣਿਆਂ ਨੇ,
ਹਿੰਦੂ ਬਹੂ ਬੇਟੀਆਂ ਦੀ ਮੰਡੀ ਜਦੋਂ ਲਾਈ ਸੀ ।
ਸ਼ਰਾਹ ਦੀ ਮਰੋੜ ਵਿਚ ਲੋਕ ਸੀ ਮਰੋੜੇ ਜਾਂਦੇ,
ਕਾਜ਼ੀਆਂ ਦੀ ਰਾਏ ਜਦੋਂ ਹੁਕਮ ਖੁਦਾਈ ਸੀ ।
ਲਾਜਵੰਤੀ ਵਾਂਗ ਜਦੋਂ ਲੱਜ ਤਾਈਂ ਛਿਕੇ ਟੰਗ,
ਹੋਇਕੇ ਨਿਰਾਸ ਭੈਣਾਂ 'ਵੀਰ' ਕੁਮਲਾਏ ਸੀ ।
ਨਾਨਕ ਨਿਰੰਕਾਰ ਸਚੇ ਪਾਤਸ਼ਾਹ ਓ ਮਾਹੀ ਮੇਰੇ,
ਦੁਖੀਆਂ ਦੇ ਦੁਖ ਸੁਣ ਹਿੰਦ ਵਿਚ ਆਏ ਸੀ ।
ਖੰਭ ਲਾਕੇ ਸਚ ਜਦੋਂ ਦੇਸ਼ ਵਿਚੋਂ ਉੱਡ ਗਿਆ,
ਕੂੜ ਤੇ ਕੁਸੱਤ ਜਦੋਂ ਬਣੇ ਪ੍ਰਧਾਨ ਸੀ।
ਧਰਮ ਕਰਮ ਸ਼ਰਮ ਜਦੋਂ ਮੁਖੜਾ ਛੁਪਾਏ ਬੈਠੇ,
ਦਿਸਦਾ ਨਾ, ਕਿਤੇ ਜਦੋਂ ਰੱਬ ਦਾ ਗਿਆਨ ਸੀ ।
ਛੁਪਿਆ ਸੀ ਚੰਦ ਜਦੋਂ ਅਦਲ ਇਨਸਾਫ ਵਾਲਾ,
ਸਾਧੂ ਤੇ ਮਹਾਤਮਾਂ ਦਾ ਹੁੰਦਾ ਅਪਮਾਨ ਸੀ ।
-੧੪-