ਪੰਨਾ:ਤਲਵਾਰ ਦੀ ਨੋਕ ਤੇ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਨਾਮਧਾਰੀ, ਨਿਰਮਲਾ ਕੋਈ ਉਦਾਸੀ ਭਾਨ ਹੈ,

ਕੋਈ ਨਿਹੰਗ ਸਿੰਘ ਸਜਦਾ ਦਸਮੇਸ਼ ਦਾ ਨਿਸ਼ਾਨ ਹੈ।

ਕੋਈ ਅਕਾਲੀ ਸਜਿਆ ਪਾ ਗਾਤਰੇ ਕਿਰਪਾਨ ਹੈ,

ਕੋਈ ਕਮਿਊਨਿਸਟ ਅਖਵਾਂਵਦਾ ਤੇ ਰੂਸ ਉਸ ਦੀ ਜਾਨ ਹੈ।

ਕੀ ਯਾਦ ਹੈ ਨਾ ਅਣਖ ਖਾਤ੍ਰ ਬੰਦ ਬੰਦ ਕਟਵਾਏ ਕਿਸੇ,

ਖੋਪਰ ਹੱਸ ਲਹਾਇਆ ਕਿਸੇ ਆਰੇ ਸਿਰ ਚਿਲਵਾਏ ਕਿਸੇ ।

ਸੂਲਾਂ ਤੇ ਸੁਤੇ ਹੱਸ ਕੇ ਇੰਜਨਾਂ ਨੂੰ ਉਤੇ ਚਾੜ੍ਹਿਆ,

ਅਜੇ ਕੱਲ ਨਨਕਾਣੇ ਅੰਦਰ ਜੀਊਂਦੇ ਭੱਠਾਂ ਵਿਚ ਸਾੜਿਆ।

ਲੱਖਾਂ ਵਿਆਹੀਆਂ ਲਾੜੀਆਂ ਗਾਨੇ ਸ਼ਹੀਦੀ ਬਨ੍ਹ ਕੇ,

ਗਏ ਜੰਡ ਦੇ ਨਾਲ ਲਟਕੇ ਪੁਠੇ ਹੁਕਮ ਤੇਰਾ ਮੰਨ ਕੇ।

ਮਾਵਾਂ ਨੇ ਟੋਟੇ ਪੁਤਰਾਂ ਦੇ ਗਲ ਪਵਾਏ ਹੱਸ ਕੇ,

ਪੀਸਣੇ ਜੇਲਾਂ ਚਿ ਪੀਸੇ ਦੁਖੜੇ ਉਠਾਏ ਹੱਸ ਕੇ।

ਗ਼ੱਦਾਰ ਅਜ ਪੰਜਾਬ ਦੀਆਂ ਪਾਉਣ ਬੈਠੇ ਵੰਡੀਆਂ,

ਆਜ਼ਾਦੀ ਦਿਆਂ ਪਾਲੀਆਂ ਨੂੰ ਭੁਲੀਆਂ ਪਗ ਡੰਡੀਆਂ ।

ਲੰਮੇ ਟਿੱਕੇ ਲਾਉਣ ਵਾਲੇ ਭੁਲ ਬੈਠੇ ਰਾਮ ਨੂੰ,

ਆਖਦੇ ਨੇ ਰਾਸ ਧਾਰੀ ਚਕਰਵਰਤੀ ਸ਼ਾਮ ਨੂੰ।

ਨੂਠੀ ਦੀ ਖਾਤਰ ਵੇਚਦੇ ਨੇ ਧਰਮ ਤੇ ਈਮਾਨ ਨੂੰ,

ਚਾੜ੍ਹਦੇ ਅਸਮਾਨ ਉਤੇ ਪੀਰ ਪਾਕਿਸਤਾਨ ਨੂੰ।

ਉਕਾ ਕਿਸੇ ਦਾ ਖਿਆਲ ਨਹੀਂ ਅੱਜ ਪੰਥ ਦਾ ਕੀ ਹਾਲ ਹੈ,

ਆਣ ਕੇ ਦਸਮੇਸ ਦਾਤਾ ਤੂੰ ਮਿਟਾ ਦੇ ਲਾਲਸਾ।

ਹੁਝ ਦੇ ਤਲਵਾਰ ਦੀ ਸੁਤਾ ਜਗਾ ਦੇ ਖਾਲਸਾ,

ਇਸ ਫੁੱਟ ਦੇ ਘੜਿਆਲ ਨੇ ਕੀਤਾ ਬੜਾ ਪਾਮਾਲ ਹੈ ।

-੦-

-੧੦-