ਪੰਨਾ:ਤਲਵਾਰ ਦੀ ਨੋਕ ਤੇ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪੋ ਵਿਚ ਮਲ ਕੈ ਇਕ ਮਿਕ ਹੋ ਕੇ,
ਬ੍ਰਮਟ ਏਸ ਦੇ ਗਿਰਦ ਆ ਪਾਨ ਲਗੇ ।
ਜ਼ਾਹਰਾ ਤੱਕ ਕੇ ਪੀਆ ਜਗਦੀਸ਼ ਜੀ ਨੂੰ,
ਨਿਰਤ ਕਰਨ ਲਗੇ ਗੀਤ ਗ'ਨ ਲਗੇ ।

ਸੁਵਾਸ ਸੁਵਾਸ ਸਿਮਰਨ ਤੇਰੇ ਭਗਤ ਕਰਦੇ,
ਉਪਮਾ ਤੇਰੀ ਕਰਦੀ ਮੰਗਲ ਚਾਰ ਵੇਖੀ ।
ਪੈਆੰ ਪਾਂਵਦੀ ਟੁੰਬਦੀ ਕਾਲਜੇ ਨੂੰ,
ਤੇਰੀ ਕੁਦਰਤ ਮੈ' ਅਜਬ ਕਰਤਾਰ ਵੇਖੀ।

ਲਿਖਣ ਬੈਠਾਂ ਤਾਂ ਵਡਾਂ ਗ੍ਰੰਥ ਬਣਦਾ,
ਦੱਸ ! ਕੇਹੜੀ ਕੇਹੜੀ ਕਰਾਮਾਤ ਲਿਖਾਂ ।
ਰੋਸ਼ਨ ਮੁਖ ਅਤੇ ਕਾਲੇ ਕੇਸ ਤੇਰੇ, ,
ਚੰਦ ਦੁਜ ਦਾ ਤੇ ਕਾਲੀ ਰਾਤ ਲਿਖਾਂ।
ਜਿਧਰ ਵੇਖਦਾ ਹਾਂ ਤੇਰਾਂ ਰੂਪ ਦਿਸੇ,
ਤੇਰੇ ਮੇਹਰ ਦੀ ਬਰਸਦੀ ਦਾਤ ਲਿਖਾਂ।
ਸਭ ਲੇਖ ਨੇ ਲੇਖ ਅਲੇਖ ਹੋਏ,
ਕੀਤੇ ਗੁਣਾਂ ਦੀ ਤੁਸਾਂ ਬਰਸਾਤ ਲਿਖਾਂ ।

ਨਰ ਨਾਰ ਪਏ “ਵੀਰ” ਖੁਸ਼ਹਾਲ ਦਿਸਨ,
ਏਸੇ ਲਈ ਏਹੋ? ਸਾਰੇ ਆਖਦੇ,
ਤੇਰੀ ਕੁਦਰਤ ਮੈਂ' ਅਜਬ ਕਰਤਾਰ ਵੇਖੀ ।

੧੨੩