ਪੰਨਾ:ਤਲਵਾਰ ਦੀ ਨੋਕ ਤੇ.pdf/126

ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਨਸ਼ਾਹ ਸਚੇ ਸੋਢੀ ਪਾਤਸ਼ਾਹੀ ਜੀ,
ਤੇਰੇ ਬਚਨ ਵਾਲੀ ਮਿਠੀ ਤਾਰ ਵੇਖੀ।
ਧੂੰਆਂ ਪਾਂਦਈ ਫੁਬਦੀ ਕਾਲਜੇ ਨੂੰ,
ਤੇਰੀ ਲੀਲਾ ਮੈਂ ਅਜਬ ਕਰਤਾਰ ਵੇਖੀ।

ਜੇਕਰ ਤਖ਼ਤ ਅਕਾਲ ਦੇ ਵਲ ਵੇਖੋ,
ਤੇਗ ਗੀਤ ਆਜ਼ਾਦੀ ਦੇ ਗਾਉਂਦੀ ਪਈ।
ਮਸੇ ਹੰਗੜ ਨੂੰ ਰਸਤੇ ਪਾਉਣ ਵਾਲੀ,
ਲਾਚੀ ਬੇਰ ਅਜ ਖੂਬ ਸੁਹਾਉਂਦੀ ਪਈ।
ਘੰਟੇ ਘਰ ਅਗੇ ਬੁਢੀ ਬੇਰ ਵੇਖੀ,
ਆਉਂਦੇ ਜਾਂਦੇ ਨੂੰ ਇਹ ਸੁਨਾਉਂਦੀ ਪਈ।
ਅੰਮ੍ਰਿਤਸਰ ਇਹ ਸਿਫਤੀ ਦਾ ਘਰ ਕਹਿ ਕੇ,
ਮੁਰਦੇ ਦਿਲਾਂ ਨੂੰ ਸ਼ੇਰ ਬਨਾਉਂਦੀ ਪਈ।

ਕਾਗੋਂ ਹੰਸ ਹੁੰਦੇ ਡਿਠੇ ਦਰ ਤੇਰੇ,
ਹੁੰਦੀ ਮੁਕਤੀ ਤੇਰੇ ਦਰਬਾਰ ਵੇਖੀ।
ਜਮ ਦੀ ਫਾਸ ਤੋਂ ਖੈਹੜਾ ਛੁਡਾਨ ਵਾਲੀ,
ਤੇਰੀ ਬਾਣੀ ਬਿਹਾਗੜਾ ਵਾਰ ਵੇਖੀ।

ਤੇਤੀ ਕਰੋੜ ਦਿਉਤੇ ਖੁਸ਼ੀ ਵਿਚ ਆਕੇ,
ਫੁਲ ਪ੍ਰੇਮ ਦੇ ਨਾਲ ਵਰਾਨ ਲਗੇ।
ਰਾਮਦਾਸ ਸਤਿਗੁਰੂ ਦੇ ਮੰਦਰ ਉਤੇ,
ਵਾਰੇ ਸਦਕੇ ਘੋਲੀਆਂ ਜਾਨ ਲਗੇ।

-੧੨੨-