ਪੰਨਾ:ਤਲਵਾਰ ਦੀ ਨੋਕ ਤੇ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈ ਲੈ ਦੁਖੇ ਮੇਰਾ ਜਿਸਮ ਸੰਦਾ,
ਕੀਤੀ ਪੀਆ ਦੇ ਹਿਜ਼ਰ ਨਿਢਾਲ ਹਾਂ ਮੈਂ।
ਦਿਨੇ ਚੈਨ ਨਹੀਂ ਰਾਤ ਨੂੰ ਨੀਂਦ ਆਉਂਦੀ,
ਖੋਹਾਂ ਵਾਲ ਸਿਰ ਦੇ ਪਾਂਦੀ ਫਾਲ ਹਾਂ ਮੈਂ।
ਮਾਹੀ ਆਉਣ ਦੀ ਆਸ ਨਾ ਬਝਦੀ ਏ,
ਰਹੀ ਕਈ ਵਸੀਲੜੇ ਭਾਲ ਹਾਂ ਮੈਂ।

ਤੁਸੀਂ ਆਂਦੀਆਂ ਹੋ ਪੀਆ ਘਰ ਆਵੇ,
ਮੰਨਾ ਮੈਂ ਕੀਕਰ ਢਾਰਸ ਬੱਝਦੀ ਨਹੀਂ।
ਮੈਂ ਤਾਂ ਰੋਜ ਉਡੀਕ ਦੀ ਥਕ ਲੱਥੀ,
ਸਖੀਆਂ ਦੇਣ ਮੇਹਣੇ ਭੈੜੀ ਲੱਜਦੀ ਨਹੀਂ।
ਹੋਈ ਫਿਰਾਂ ਬੋਰੀ ਰਾਹੀਆਂ ਪੁਛਦੀ ਹਾਂ,
ਭਲਾ ਕੋਈ ਜੇ ਪੀਆ ਥੀਂ ਆਇਆ ਹੋਵੇ।
ਜਿਹੜੇ ਦੇਸ ਵਸੇ ਪੀਆ ਤਤੜੀ ਦਾ,
ਸੁਖ ਸਾਂਦ ਦੀ ਖਬਰ ਲਿਆਇਆ ਹੋਵੇ।
ਤਰਸ ਖਾ ਜਾਂ ਮੈਂਡੜੇ ਹਾਲ ਉਤੇ,
ਪੀਆ ਲਿਖ ਪਰ ਕੋਈ ਪਾਇਆ ਹੋਵੇ।
ਐਪਰ ਫੇਰ ਖਿਆਲ ਸਤਾਏ ਡਾਢਾ,
ਪਤਾ ਬਹੁ ਜੇ ਪੂਰਾ ਲਿਖਾਇਆ ਹੋਵੇ।

ਤਾਹੀਏ ਹੋ ਅਗਲਵਢੀ ਪੁਛਦੀ ਹਾਂ,
ਐਪਰ ਸ਼ੋਕ ਕੋਈ ਕੁਝ ਵੀ ਦਸਦਾ ਨਹੀਂ।
ਸਹੀਆਂ ਕਹਿਣ ਨਾ ਜਾਈਏ ਪੀਆ ਤੇਰਾ,
ਸਾਡੇ ਕੋਲ ਤਾਂ ਕੋਈ ਵੀ ਵੱਸਦਾ ਨਹੀਂ।

-੧੧੭-